News

ਕੈਪਟਨ ਨੇ ਲਿਆ ਫ਼ੈਸਲਾ, ਹੁਣ ਕਲਰਕ ਤੇ ਕੋਚ ਵੀ ਕੱਟਣਗੇ ਚਲਾਨ

ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਸਰਕਾਰ ਨੇ ਇਕ ਨਵਾਂ ਕਦਮ ਚੁੱਕਿਆ ਹੈ। ਹੁਣ ਦਸੰਬਰ ਵਿੱਚ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਖੇਡ ਕੋਚ ਵੀ ਚਲਾਨ ਕੱਟ ਸਕਣਗੇ। ਇਹਨਾਂ ਦੇ ਨਾਲ ਪੁਲਿਸ ਟੀਮ ਵੀ ਮੌਜੂਦ ਰਹੇਗੀ। ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ।

ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ, ਮਾਸਕ ਨਾ ਪਹਿਨਣ, ਜਨਤਕ ਸਥਾਨਾਂ ਤੇ ਥੁੱਕਣ ਆਦਿ ਦੇ ਚਲਾਨ ਕੱਟਣ ਦਾ ਅਧਿਕਾਰ ਸੁਪਰਟੈਂਡੈਂਟ, ਕਲਰਕ, ਖੇਡ ਕੋਚਾਂ ਸਮੇਤ ਕਈ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਸਿਹਤ ਤੇ ਸਥਾਨਕ ਵਿਭਾਗ ਦੀ ਬੈਠਕ ਹੋ ਚੁੱਕੀ ਹੈ।

ਹੁਣ ਦਰਜਾ-2 ਅਧਿਕਾਰੀ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਕੱਟ ਸਕਣਗੇ। ਵਿਭਾਗ ਨੇ ਜ਼ੁਰਮਾਨਾ ਵਧਾਉਣ ਦੀ ਵੀ ਗੱਲ ਆਖੀ ਹੈ ਕਿਉਂ ਕਿ ਸੂਬੇ ਵਿੱਚ ਲਗਾਤਾਰ ਤੀਜੇ ਦਿਨ ਵੀ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਮੁੜ 20 ਤੋਂ ਜ਼ਿਆਦਾ ਹੋ ਗਈ ਹੈ।

25 ਨਵੀਆਂ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4396 ਹੋ ਗਈ ਹੈ। ਬੁੱਧਵਾਰ ਇਕ ਦਿਨ ਵਿੱਚ 644 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ ਵਿੱਚ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,29,549 ਹੋ ਗਈ ਹੈ।

ਇਸ ਫ਼ੈਸਲੇ ਨਾਲ ਲਾਪਰਵਾਹੀ ਵਰਤਣ ਵਾਲੇ ਲੋਕ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨਗੇ ਤੇ ਦੂਜਾ ਚਲਾਨ ਰਾਸ਼ੀ ਦੇ ਰੂਪ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ ਕਰੋੜਾਂ ਰੁਪਏ ਵੀ ਜਮ੍ਹਾ ਹੋਣਗੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਇਹ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top