News

ਕੈਪਟਨ ਨੇ ਪੀਐਮ ਮੋਦੀ ਨਾਲ ਨਹੀਂ ਕੀਤੀ ਬੈਠਕ, ਸਿਹਤ ਖਰਾਬ ਦਾ ਦਸਿਆ ਕਾਰਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ। ਮੁੱਖ ਮੰਤਰੀ ਕੈਪਟਨ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਦੀ ਸਿਹਤ ਠੀਕ ਨਹੀਂ ਸੀ। ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਇਹ ਜਾਣਕਾਰੀ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੱਲ੍ਹ ਹੋਣ ਵਾਲੀ ਲੰਚ ਡਿਪਲੋਮੈਸੀ ਦੀ ਖ਼ਬਰ ਤੋਂ ਬਾਅਦ ਆਈ। ਦਸ ਦਈਏ ਕਿ ਕੱਲ੍ਹ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦੁਪਹਿਰ ਦੇ ਖਾਣੇ ਦੇ ਸੱਦਾ ਦਿੱਤਾ ਹੈ। ਇਸ ਮੌਕੇ ਸਿਆਸੀ ਵਿਚਾਰ ਵਟਾਂਦਰਾ ਵੀ ਹੋਵੇਗਾ।

ਪ੍ਰਧਾਨ ਮੰਤਰੀ ਦੀ ਬੈਠਕ ਸਕਿੱਪ ਕਰਨ ਦੇ ਚੌਵੀ ਘੰਟਿਆਂ ਦੇ ਅੰਦਰ ਹੀ ਸਿੱਧੂ ਤੇ ਕੈਪਟਨ ਵਿਚਾਲੇ ਲੰਚ ਡਿਪਲੋਮੈਸੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਇਕ ਮਹੀਨੇ ਤੋਂ ਤਿੰਨ ਵਾਰ ਨੋਟਿਸ ਕਰ ਚੁੱਕਾ ਹੈ। ਰਣਇੰਦਰ 19 ਨਵੰਬਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਸਨ।

ਐਫਈਐਮਏ ਕੇਸ ‘ਚ ਛੇ ਘੰਟੇ ਈਡੀ ਨੇ ਰਣਇੰਦਰ ਤੋਂ ਪੁੱਛਗਿਛ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੀਟਿੰਗ ‘ਚ ਹਿੱਸਾ ਨਾ ਲੈਣਾ ਈਡੀ ਦੀ ਨੋਟਿਸ ਦਾ ਸਾਈਡ ਇਫੈਕਟ ਤਾਂ ਨਹੀਂ।

ਪ੍ਰਧਾਨ ਮੰਤਰੀ ਮੋਦੀ ਨਰਿੰਦਰ ਮੋਦੀ ਨੇ ਕੋਰੋਨਾ ਦੀ ਸਥਿਤੀ ਤੇ ਵੈਕਸੀਨ ਨੂੰ ਲੈ ਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਕਿ ਕੋਰੋਨਾ ਵੈਕਸੀਨ ਕਦੋਂ ਆਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Click to comment

Leave a Reply

Your email address will not be published. Required fields are marked *

Most Popular

To Top