ਕੈਪਟਨ ਨੇ ਜਤਾਈ ਉਮੀਦ, ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਜ਼ਰੂਰ ਸੁਣੇਗੀ!

ਅੰਤਾਂ ਦੀ ਗਰਮੀ, ਤਪਦੀਆਂ ਸੜਕਾਂ, ਫਿਰ ਵੀ ਪੰਜਾਬ ਦੇ ਕਿਸਾਨ ਧਰਨੇ ਵਿੱਚ ਪੂਰੇ ਜੋਸ਼ ਨਾਲ ਡਟੇ ਹੋਏ ਹਨ। ਉਹਨਾਂ ਦਾ ਇਕੋ ਹੀ ਮਕਸਦ ਹੈ ਕਿ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਨੂੰ ਜਲਦ ਤੋਂ ਜਲਦ ਰੱਦ ਕਰਵਾਇਆ ਜਾਵੇ।
ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਮੀਦ ਜਤਾਈ ਹੈ ਕਿ ਖੇਤੀ ਬਿੱਲਾਂ ਵਿਰੁਧ ਕਿਸਾਨਾਂ ਦੀ ਮਿਹਨਤ ਜਾਇਆ ਨਹੀਂ ਜਾਵੇਗੀ ਇਸ ਦਾ ਮੁੱਲ ਜ਼ਰੂਰ ਪਵੇਗਾ। ਗਰਮੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਤਕ ਜ਼ਰੂਰ ਪਹੁੰਚੇਗਾ।
ਕੈਪਟਨ ਨੇ ਅੱਗੇ ਕਿਹਾ ਕਿ ਇਸ ਨਾਲ ਖੇਤੀ ਸੈਕਟਰ ਨੂੰ ਢਹਿ-ਢੇਰੀ ਹੋਣ ਤੋਂ ਬਚਾਇਆ ਜਾਵੇਗਾ। ਉਹਨਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਅਪਣੇ ਗ਼ੈਰ-ਸੰਭਾਵਿਤ ਅਤੇ ਗ਼ੈਰ-ਸੰਵਿਧਾਨਿਕ ਫਾਰਮ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੰਢੇ ਤੇ ਧੱਕ ਦਿੱਤਾ ਅਤੇ ਉਹਨਾਂ ਨੂੰ ਕੋਰੋਨਾ ਵਾਇਰਸ ਦੌਰਾਨ ਸੜਕਾਂ ਤੇ ਉਤਰਨ ਅਤੇ ਅਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਲਈ ਮਜ਼ਬੂਰ ਕਰ ਦਿੱਤਾ। ਪੰਜਾਬ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਤੇ ਲੋੜ ਪੈਣ ਤੇ ਉਹ ਅਦਾਲਤ ਤਕ ਵੀ ਨਾਲ ਜਾਵੇਗੀ।
