Punjab

ਕੈਪਟਨ ਨੂੰ ਮਿਲੀ ਮਦਦ, ਪਿਆਕੜਾਂ ਨੇ ਭਰ ਦਿੱਤੇ ਸਰਕਾਰ ਦੇ ਖਾਲੀ ਖਜ਼ਾਨੇ

ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਮਹੀਨਿਆਂ ਵਿੱਚ ਕੋਰੋਨਾ ਇਸ ਕਦਰ ਵਧ ਗਿਆ ਸੀ ਕਿ ਲਾਕਡਾਊਨ ਤੇ ਕਰਫਿਊ ਵੀ ਲਗਾਉਣਾ ਪਿਆ ਸੀ। ਲਾਕਡਾਊਨ ਕਾਰਨ ਹਰ ਕਾਰੋਬਾਰ ਠੱਪ ਹੋ ਗਿਆ ਸੀ।

ਕੋਰੋਨਾ ਲੌਕਡਾਉਨ ਦੌਰਾਨ ਟੈਕਸਾਂ ਤੋਂ ਹੋਣ ਵਾਲੀ ਤੇ ਗ਼ੈਰ ਟੈਕਸ ਆਮਦਨ ਬਹੁਤ ਜ਼ਿਆਦਾ ਘਟ ਗਈ ਸੀ ਪਰ ਆਬਕਾਰੀ ( Excise Tax) ਤੋਂ ਹੋਣ ਵਾਲੀ ਆਮਦਨ ਕਾਰਨ ਹੁਣ ਪੰਜਾਬ ਨੂੰ ਕੁਝ ਰਾਹਤ ਮਿਲੀ ਹੈ। ਪੰਜਾਬ ਦੇ ਖਜ਼ਾਨੇ (Punjab Income) ਨੂੰ ਭਰਨ ਲਈ ਪਿਆਕੜਾਂ ਨੇ ਵੱਡਾ ਰੋਲ ਨਿਬਾਇਆ ਹੈ।

ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ ਕਰ ਤੋਂ ਹੀ ਆਇਆ ਹੈ। ਅਕਤੂਬਰ ਮਹੀਨੇ ਦੌਰਾਨ ਹੀ ਆਬਕਾਰੀ ਆਮਦਨ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ। ਅਕਤੂਬਰ 2019 ਵਿੱਚ ਇਹ ਆਮਦਨ 419 ਕਰੋੜ ਰੁਪਏ ਸੀ ਤੇ ਪਿਛਲੇ ਮਹੀਨੇ ਉਹ ਵਧ ਕੇ 501 ਕਰੋੜ ਰੁਪਏ ਹੋ ਗਈ।

ਇੰਝ ਹੀ ਪਿਛਲੇ ਸਾਲ 2019 ਵਿੱਚ ਅਪ੍ਰੈਲ ਤੋਂ ਅਕਤੂਬਰ ਤਕ 2,735 ਕਰੋੜ ਦੀ ਆਬਕਾਰੀ ਆਮਦਨ ਹੋਈ ਸੀ ਤੇ ਇਸ ਵਰ੍ਹੇ 2020 ਵਿੱਚ ਅਪ੍ਰੈਲ ਤੋਂ ਅਕਤੂਬਰ ਤਕ ਇਹ ਆਮਦਨ ਵਧ ਕੇ 2984 ਕਰੋੜ ਰੁਪਏ ਹੋ ਗਈ ਸੀ। ਦਸ ਦਈਏ ਕਿ ਪੰਜਾਬ ਸਰਕਾਰ ਹੀ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੀ ਹੈ।

ਅਸਲ ਵਿੱਚ ਸੂਬਾ ਸਰਕਾਰ ਨੇ ਸ਼ਰਾਬ ਦੀ ਸਮੱਗਲਿੰਗ ਤੇ ਗੈਰ-ਕਾਨੂੰਨੀ ਤਰੀਕੇ ਵਿਕਣ ਵਾਲੀ ਸ਼ਰਾਬ ਤੇ ਸਖ਼ਤੀ ਕੀਤੀ ਉਸ ਤੋਂ ਬਾਅਦ ਆਬਕਾਰੀ ਆਮਦਨ ਵਿੱਚ ਇਹ ਵਾਧਾ ਹੋਇਆ ਸੀ। ਸੂਬਾ ਸਰਕਾਰ ਦੀ ਆਬਕਾਰੀ ਆਮਦਨ ਵਿੱਚ ਵਾਧੇ ਦਾ ਦਾਅਵਾ ਐਕਸਾਈਜ਼ ਵਿਭਾਗ ਨੇ ਕੀਤਾ ਹੈ।

ਆਬਕਾਰੀ ਤੇ ਟੈਕਸੇਸ਼ਨ ਦੇ ਵਿੱਤ ਕਮਿਸ਼ਨਰ ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਇਸ ਵਰ੍ਹੇ ਕਾਨੂੰਨੀ ਸ਼ਰਾਬ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗ਼ੈਰ–ਕਾਨੂੰਨੀ ਤਰੀਕੇ ਵਿਕਣ ਵਾਲੀ ਬਹੁਤੀ ਸ਼ਰਾਬ ਹਰਿਆਣਾ ਦੀ ਇੱਕ ਡਿਸਟਿਲਰੀ ’ਚ ਤਿਆਰ ਹੁੰਦੀ ਰਹੀ ਹੈ।

ਪਿੱਛੇ ਜਿਹੇ ਜਦੋਂ ਗ਼ੈਰਕਾਨੂੰਨੀ ਤਰੀਕੇ ਕੱਢੀ ਸ਼ਰਾਬ ਪੀ ਕੇ ਪੰਜਾਬ ਵਿੱਚ 120 ਜਾਨਾਂ ਚਲੀਆਂ ਗਈਆਂ ਸਨ, ਉਸ ਤੋਂ ਬਾਅਦ ਹੀ ਸਮੁੱਚੇ ਸੂਬੇ ਵਿੱਚ ਚੱਲਦੀਆਂ ਸ਼ਰਾਬ ਦੀਆਂ ਨਾਜਾਇਜ਼ ਭੱਠੀਆਂ ਫੜ ਕੇ ਬੰਦ ਕਰਵਾਈਆਂ ਗਈਆਂ ਸਨ।

ਗ਼ੈਰਕਾਨੂੰਨੀ ਤਰੀਕੇ ਸ਼ਰਾਬ ਕੱਢਣ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਨੇ ‘ਆਪਰੇਸ਼ਨ ਰੈੱਡ ਰੋਜ਼’ ਚਲਾਇਆ ਸੀ। ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਤੇ ਵੀ ਨਕੇਲ ਕੱਸੀ ਗਈ ਸੀ। ਅਜਿਹਾ ਕਰਨ ਤੋਂ ਬਾਅਦ ਹੀ ਸਮੱਗਲਿੰਗ ਤੇ ਕਾਬੂ ਪਾਉਣ ਵਿੱਚ ਵੀ ਮਦਦ ਮਿਲੀ ਸੀ। ਉਹ ਆਪਰੇਸ਼ਨ ਤੋਂ ਬਾਅਦ ਜਦੋਂ ਕਾਨੂੰਨੀ ਸ਼ਰਾਬ ਦੀ ਵਿਕਰੀ ਵਧੀ ਤਾਂ ਜਾ ਕੇ ਆਬਕਾਰੀ ਆਮਦਨ ਵਧਣ ਲੱਗੀ ਸੀ।

Click to comment

Leave a Reply

Your email address will not be published. Required fields are marked *

Most Popular

To Top