News

ਕੈਪਟਨ ਦੇ ਰਾਜ ’ਚ ਵਿਕ ਰਿਹਾ ਹੈ ਘਰ ਘਰ ਨਸ਼ਾ: ਸੁਖਬੀਰ ਬਾਦਲ

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਰੋਡ ਸਥਿਤ ਰਿਜ਼ੋਰਟ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਇਸ ਬੈਠਕ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਿੱਸਾ ਲਿਆ ਹੈ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।

ਇਸ ਮੌਕੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਵਰਦੇਵ ਸਿੰਘ ਨੋਨੀ ਮਾਨ,ਰੋਹਿਤ ਵੋਹਰਾ,ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ,ਦਰਸ਼ਨ ਸਿੰਘ ਬਰਾੜ ਐੱਸ.ਜੀ.ਪੀ.ਸੀ. ਮੈਂਬਰ ਆਦਿ ਮੌਜੂਦ ਸਨ। ਸਰਦਾਰ ਸੁਖਬੀਰ ਸਿੰਘ ਬਾਦਲ  ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੈਪਟਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ।

ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਦੋਵੇਂ ਰਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਤੇ ਲੜਦੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਤਿੱਨ ਖੇਤੀ ਬਿੱਲ ਪਾਸ ਕੀਤੇ ਗਏ ਹਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਚੱਲਦੀ ਰਹੇਗੀ।

ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਪਾਰਟੀ ਵੱਲੋਂ ਲੜਾਈਆਂ ਜਾਣਗੀਆਂ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਵਰਕਰਾਂ ਤੇ ਧੜਾਧੜ ਪਰਚੇ ਕੀਤੇ ਜਾ ਰਹੇ ਹਨ ਅਤੇ ਕਾਂਗਰਸੀਆਂ ਵੱਲੋਂ ਪੰਜਾਬ ਵਿੱਚ ਨਸ਼ਾ ਜ਼ੋਰਾਂ ਤੇ ਅਤੇ ਘਰ-ਘਰ ਵੇਚਿਆ ਜਾ ਰਿਹਾ ਹੈ।

ਸੁਖਬੀਰ ਬਾਦਲ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਦਿਹਾਤੀ ਦੇ ਪ੍ਰਧਾਨ ਸ. ਵਰਦੇਵ ਸਿੰਘ ਨੋਨੀ ਮਾਨ ਨੂੰ ਕਿਹਾ ਕਿ ਇਲੈਕਸ਼ਨ ਜਿੱਤਣ ਲਈ ਤੁਸੀਂ ਹੁਣ ਲੋਕਾਂ ਦੇ ਗੋਡਿਆਂ ਨੂੰ ਫੜ ਲਓ ਕਿਉਂ ਕਿ ਇਸ ਵਾਰ ਆਪਾਂ ਪੰਜਾਬ ਦੇ ਇਲੈਕਸ਼ਨ ਜਿੱਤਣੇ ਹਨ ਅਤੇ ਇਸ ਹਲਕੇ ਦੇ ਵਿਧਾਇਕ ਸੋਢੀ ਜੋ ਕਿ ਪੰਜਾਬ ਵਿੱਚ ਖੇਡ ਮੰਤਰੀ ਹਨ ਇਸ ਵਾਰ ਉਸ ਨੂੰ ਜਿੱਤਣ ਨਹੀਂ ਦੇਣਾ।

ਉਹਨਾਂ ਨੇ ਅਫ਼ਸਰਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਿਹਨਾਂ ਨੇ ਵੀ ਅਕਾਲੀ ਵਰਕਰਾਂ ਤੇ ਪੂਰੇ ਪੰਜਾਬ ਵਿੱਚ ਝੂਠੇ ਪਰਚੇ ਕੀਤੇ ਹਨ ਉਹਨਾਂ ਅਫ਼ਸਰਾਂ ਨੂੰ ਡਿਸਮਿਸ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਸਰਕਲ ਪ੍ਰਧਾਨ ਦਿਹਾਤੀ ਪ੍ਰਧਾਨ ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਬੇਦੀ,ਅਜੇ ਸਿਕਰੀ, ਪ੍ਰੇਮ ਸਚਦੇਵਾ,ਹਰਜਿੰਦਰ ਗੁਰੂ,ਸ਼ਿਵ ਤ੍ਰਿਪਾਲਕੇ,ਜਸਪ੍ਰੀਤ ਮਾਨ,ਬੌਬੀ ਮਾਨ,ਕੈਸ਼ ਮਾਨ,ਲਾਡਾਂ ਵੋਹਰਾ,ਕਪਿਲ ਕੰਧਾਰੀ ਸਿਕੰਦਰ ਆਦਿ ਹਾਜ਼ਰ ਸਨ।

Click to comment

Leave a Reply

Your email address will not be published. Required fields are marked *

Most Popular

To Top