News

ਕੈਪਟਨ ਦੇ ਦਾਅਵਿਆਂ ਨੇ ਤੋੜਿਆ ਦਮ, ਹਸਪਤਾਲਾਂ ‘ਚ ਫਤਹਿ ਕੋਰੋਨਾ ਕਿੱਟਾਂ ਵੀ ਖ਼ਤਮ

ਪੰਜਾਬ ਸਰਕਾਰ ਵੱਲੋਂ ਕੋਰੋਨਾ ਕੇਸਾਂ ਨੂੰ ਘਟਾਉਣ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ। ਪਰ ਇਹ ਕਦਮ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਜੋ ਮਰੀਜ਼ ਪਾਜ਼ੀਟਿਵ ਆ ਰਹੇ ਹਨ ਉਹਨਾਂ ਤੱਕ ਫਤਹਿ ਕੋਰੋਨਾ ਕਿੱਟ ਪਹੁੰਚੇਗੀ ਜਿਸ ਰਾਹੀਂ ਉਹਨਾਂ ਦੀ ਸੰਭਾਲ ਵੀ ਹੋਵੇਗੀ।

Coronavirus in India: Tracking country's first 50 COVID-19 cases; what  numbers tell - India News

ਇਸ ਫਤਹਿ ਕੋਰੋਨਾ ਕਿੱਟ ਵਿੱਚ ਪਾਜ਼ੀਟਿਵ ਮਰੀਜ਼ ਦੀ ਜ਼ਰੂਰਤ ਦਾ ਸਾਰਾ ਸਾਮਾਨ ਹੋਵੇਗਾ ਪਰ ਜੇ ਦੇਖਿਆ ਜਾਵੇ ਤਾਂ ਹੁਣ ਤਕ ਕੋਰੋਨਾ ਦੇ ਪਾਜ਼ੀਟਿਵ 30 ਪ੍ਰਤੀਸ਼ਤ ਮਰੀਜ਼ਾਂ ਤੱਕ ਹੀ ਇਹ ਫਤਹਿ ਕਿੱਟ ਪਹੁੰਚੀ ਹੈ। ਦਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਰਫ਼ 10 ਕਿੱਟਾਂ ਹੀ ਸਟੋਰ ਹਨ।

ਇੱਥੇ ਰੋਜ਼ 200 ਤੋਂ 300 ਮਰੀਜ਼ ਪਾਜ਼ੀਟਿਵ ਆ ਰਹੇ ਹਨ। ਇਸ ਮਾਮਲੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ 3790 ਦੇ ਕਰੀਬ ਫਤਹਿ ਕੋਰੋਨਾ ਕਿੱਟਾਂ ਮਿਲੀਆਂ ਸੀ ਜਿਹਨਾਂ ਵਿਚੋਂ 3726 ਫਤਹਿ ਕੋਰੋਨਾ ਕਿੱਟਾਂ ਕੋਰੋਨਾ ਮਰੀਜ਼ਾਂ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।

ਸ਼ਨੀਵਾਰ ਨੂੰ 9100 ਨਵੇਂ ਪਾਜ਼ੀਟਿਵ ਕੇਸ ਆਏ ਤੇ 171 ਲੋਕਾਂ ਦੀ ਮੌਤ ਹੋਈ ਹੈ। ਹੁਣ ਪੰਜਾਬ ਵਿੱਚ ਮੌਤਾਂ ਦੀ ਗਿਣਤੀ 10315 ਹੋ ਗਈ ਹੈ। 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਤੇ ਇਲਾਜ ਚਲ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top