News

ਕੈਪਟਨ ਦੇ ਘਰ-ਘਰ ਰੁਜ਼ਗਾਰ ਕਾਰਡ ’ਤੇ ‘ਆਪ’ ਸਰਕਾਰ ਆਉਣ ’ਤੇ ਦੇਵੇਗੀ ਨੌਕਰੀ

ਕੱਲ੍ਹ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਘਾਪੁਰਾਣਾ ਵਿੱਚ ਮਹਾਂਪੰਚਾਇਤ ਕੀਤੀ ਸੀ। ਅੰਦੋਲਨ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੇ 282 ਕਿਸਾਨ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੇ ਅਤੇ 2 ਮਿੰਟਾ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਪੰਜਾਬ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਸਵਾਗਤ ਕੀਤਾ।

May be an image of 1 person and standing

ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, “ਮੈਂ ਪੰਜਾਬ ਦੇ ਕਿਸਾਨਾਂ ਨੂੰ ਸਲੂਟ ਕਰਨ ਆਇਆ ਹਾਂ, ਜਿਹਨਾਂ ਨੇ ਧੱਕੇਸ਼ਾਹੀ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਕਾਲੇ ਤਿੰਨ ਕਾਨੂੰਨਾਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਚੁੱਕੀ।”

ਉਹਨਾਂ ਨੇ ਅੱਗੇ ਕਿ ਦਿੱਲੀ ਸਰਕਾਰ ਵੱਲੋਂ ਦਿੱਲੀ ਧਰਨਿਆਂ ’ਤੇ ਬੈਠੇ ਕਿਸਾਨਾਂ ਦੇ ਰਹਿਣ, ਖਾਣ-ਪੀਣ ਆਦਿ ਦਾ ਪ੍ਰਬੰਧ ਕੀਤਾ ਗਿਆ। ਫਿਰ ਕੁੱਝ ਲੋਕਾਂ ਨੇ ਨੈਟਵਰਕ ਦੀ ਮੰਗ ਕੀਤੀ, ਇਸ ਤੋਂ ਬਾਅਦ ਉਹਨਾਂ ਨੇ ਧਰਨੇ ਵਾਲੀ ਥਾਂ ’ਤੇ ਵਾਈਫਾਈ ਦਾ ਪ੍ਰਬੰਧ ਕਰਵਾਇਆ। ਉਹਨਾਂ ਨੇ ਪਾਰਟੀਆਂ ’ਤੇ ਨਿਸ਼ਾਨੇ ਲਾਉਂਦੇ ਕਿਹਾ ਕਿ ਇਹਨਾਂ ਪਾਰਟੀਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ।

ਵੋਟਾਂ ਲੈਣ ਲਈ ਰਿਵਾਇਤੀ ਪਾਰਟੀਆਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਨੌਕਰੀਆਂ ਦੇਣ ਦਾ  ਵਾਅਦਾ ਤਾਂ ਕਰਦੀਆਂ ਹਨ, ਪਰ ਸੱਤਾ ਵਿੱਚ ਆਉਣ ’ਤੇ ਭੁੱਲ ਜਾਂਦੀਆਂ ਹਨ। ਖੇਤੀ  ਕਾਨੂੰਨਾਂ ਨੂੰ ਲੈ ਕੇ ਉਹਨਾਂ ਕਿਹਾ ਕਿ, “ਜੇ ਇਹ ਤਿੰਨ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਕੋਲ ਕੁੱਝ ਨਹੀਂ ਬਚੇਗਾ।” ਉੱਥੇ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ, “2017 ਵਿੱਚ ਚੋਣਾਂ ਤੋਂ ਪਹਿਲਾਂ ਸਮਾਰਟ ਫੋਨ ਦੇਣ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਹੋ ਸਕਿਆ।”

ਉਹਨਾਂ ਨੇ ਕੈਪਟਨ ਵੱਲੋਂ ਨੌਕਰੀ ਦੇਣ ਲਈ ਵੰਡੇ ਕਾਰਡ ਦਿਖਾਉਂਦੇ ਹੋਏ ਕਿਹਾ ਕਿ, ‘ਕੈਪਟਨ ਵੱਲੋਂ ਦਿੱਤੇ ਕਾਰਡ ਸੁਟਣੇ ਨਹੀਂ, ਇਹ ਕਾਰਡ ਸੰਭਾਲ ਕੇ ਰੱਖਣਾ। ਇਹ ਕਾਰਡ ਤੁਹਾਨੂੰ ਯਾਦ ਦਿਵਾਉਣਗੇ ਕਿ 4 ਸਾਲ ਪਹਿਲਾਂ ਕੈਪਟਨ ਨੇ ਕਿਸ ਤਰ੍ਹਾਂ ਝੂਠ ਬੋਲ ਕੇ ਵੋਟ ਲਈ ਸੀ।’ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ ਉਸ ਤੋਂ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ, “ਇਹਨਾਂ ਕੈਪਟਨ ਵੱਲੋਂ ਦਿੱਤੇ ਗਏ ਨੌਕਰੀ ਵਾਲੇ ਕਾਰਡਾਂ ਤੇ ਆਪ ਦੀ ਸਰਕਾਰ ਸਭ ਨੂੰ ਨੌਕਰੀ ਦੇਵੇਗੀ, ਜਦੋਂ ਤਕ ਨੌਕਰੀ ਨਹੀਂ ਮਿਲੇਗੀ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।”

Click to comment

Leave a Reply

Your email address will not be published. Required fields are marked *

Most Popular

To Top