News

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਟਵੀਟਾਂ ਰਾਹੀਂ ਦਾਗ਼ੇ ਸ਼ਬਦੀ ਗੋਲੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਟਵੀਟ ਕੀਤਾ ਗਿਆ ਹੈ। ਉਹਨਾਂ ਲਿਖਿਆ ਕਿ, ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ। ਕੈਪਟਨ ਨੇ ਆਪਣੀ ਖੱਲ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ।

ਉਹਨਾਂ ਅਪਣੇ ਟਵੀਟ ਵਿੱਚ ਲਿਖਿਆ, “

ਅਸੀਂ ਪੰਜਾਬ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਪੰਜਾਬ ਦਾ ਉਹ ਮੁੱਖ ਮੰਤਰੀ ਮਿਲਿਆ ਸੀ ਜਿਸਦੀ ਲਗਾਮ ਈ.ਡੀ. ਦੇ ਸਿਕੰਜੇ ਰਾਹੀਂ ਬੀ.ਜੇ.ਪੀ. ਦੇ ਹੱਥਾਂ ਵਿੱਚ ਹੈ।… ਜਿਸਨੇ ਆਪਣਾ ਚੰਮ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਜੋ ਪੰਜਾਬ ਅੰਦਰ ਇਨਸਾਫ਼ ਅਤੇ ਵਿਕਾਸ ਦਾ ਰਾਹ ਰੋਕਣ ਵਾਲੀ ਨਾਕਾਰਾਤਮਕ ਤਾਕਤ ਸੀ।

ਜੋ ਜਾਣਬੁੱਝ ਕੇ ਪੰਜਾਬ ਦੋਖੀਆਂ ਨੂੰ ਬਚਾਉਣ ਖਾਤਰ ਪੰਜਾਬ ਦੇ ਸਭ ਤੋਂ ਅਹਿਮ ਮੁੱਦਿਆਂ ਉੱਪਰ ਬੇਫ਼ਿਕਰੀ ਦੀ ਨੀਂਦ ਸੁੱਤਾ ਰਿਹਾ।ਤੁਸੀਂ ਮੇਰਾ ਰਾਹ ਰੋਕਣਾ ਚਾਹਿਆ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤੇ ਤਾਕਤ ‘ਚ ਨਾ ਹੁੰਦੇ ਹੋਏ ਵੀ ਸੱਚ ਬੋਲਦਾ ਰਿਹਾ। ਪਿਛਲੀ ਵਾਰ ਵੀ ਤੁਸੀਂ ਆਪਣੀ ਪਾਰਟੀ ਬਣਾ ਸਿਰਫ਼ 856 ਵੋਟਾਂ ਲੈ ਕੇ ਆਪਣੀ ਜ਼ਮਾਨਤ ਜ਼ਬਤ ਕਰਵਾਈ ਸੀ। ਇਕ ਵਾਰ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੀ ਸਜ਼ਾ ਤੁਹਾਨੂੰ ਦੇਣ ਲਈ ਪੰਜਾਬ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸਿੱਧੂ ਨੇ ਅੱਗੇ ਲਿਖਿਆ ਕਿ, “ਜ਼ਲਾਲਤ ਭਰੀ ਤਰਸਯੋਗ ਹਾਲਤ ਤੋਂ ਵੱਡਾ ਦੁੱਖ ਕੋਈ ਨਹੀਂ ! ਕੀ ਤੁਹਾਨੂੰ ਚੰਗੀ ਕਾਰਗੁਜ਼ਾਰੀ ਲਈ ਜਲੀਲ ਕਰਕੇ ਹਟਾਇਆ ਗਿਆ ? ਜਾਂ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਨਲਾਇਕ ਮੁੱਖ ਮੰਤਰੀ ਨੂੰ ਧੌਣ ਤੋਂ ਫੜ ਕੇ ਅਹੁਦਿਓਂ ਲਾਹ ਦਿੱਤਾ। ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਜੈ ਚੰਦ ਵੱਜੋਂ ਯਾਦ ਰੱਖਿਆ ਜਾਵੇਗਾ, ਤੁਸੀਂ ਸੱਚਮੁੱਚ ਹੀ ਚੱਲੇ ਹੋਏ ਕਾਰਤੂਸ ਹੋ।

ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੁਹਾਡੇ ਉੱਪਰ ਰਹਿਮ ਕਰਨ ਲਈ ਬਣਾਈ ਗਈ ਸੀ ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਨਾਲ ਮਿਲੀਭੁਗਤ ਹੈ ! ਤੁਹਾਡੀ ਇੱਕੋ-ਇੱਕ ਇੱਛਾ ਮੈਨੂੰ ਹਰਾਉਣਾ ਹੈ, ਕੀ ਤੁਸੀਂ ਕਦੇ ਇਹ ਵੀ ਚਾਹਿਆ ਹੈ ਕਿ ਪੰਜਾਬ ਜਿੱਤੇ ? ਬਾਦਲਾਂ ਅਤੇ ਬੀ.ਜੇ.ਪੀ. ਨਾਲ ਤੁਹਾਡੀ 75/25 ਵਾਲੀ ਸਾਂਝ ਕਿਸੇ ਤੋਂ ਲੁਕੀ ਨਹੀਂ।

Click to comment

Leave a Reply

Your email address will not be published.

Most Popular

To Top