News

ਕੈਪਟਨ ਦੀ ਨਵਜੋਤ ਸਿੱਧੂ ਨੂੰ ਸਿੱਧੀ ਧਮਕੀ, “ਨਵਜੋਤ ਸਿੱਧੂ ਨੂੰ ਨਹੀਂ ਬਣਨ ਦੇਵਾਂਗਾ ਮੁੱਖ ਮੰਤਰੀ”

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ, ਰਾਹੁਲ ਤੇ ਪ੍ਰਿਅੰਕਾ ਗਾਂਧੀ ਖਿਲਾਫ਼ ਦਿੱਤੇ ਬਿਆਨ ਨੇ ਕਾਂਗਰਸ ‘ਚ ਹਲਚਲ ਮਚਾ ਦਿੱਤੀ ਹੈ। ਕੈਪਟਨ ਨੇ ਕਿਹਾ ਹੈ ਕਿ, “ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ ਅਤੇ ਸਿੱਧੂ ਦਾ ਡੱਟ ਕੇ ਵਿਰੋਧ ਕਰਨਗੇ।” ਉਹਨਾਂ ਕਿਹਾ ਕਿ, “ਸਿੱਧੂ ਖਿਲਾਫ਼ ਉਸ ਦੇ ਖ਼ਿਲਾਫ਼ ਮੈਂ ਕੀ ਚੋਣ ਮੈਦਾਨ ‘ਚ ਉਤਰਨਾ ਉਹ ਤਾਂ ਅਜੇ ਬੱਚਾ ਹੈ, ਪਰ ਉਹ ਆਉਂਦੀਆਂ ਚੋਣਾਂ ’ਚ ਇਕ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ ਅਤੇ ਉਸ ਉਮੀਦਵਾਰ ਦੀ ਜਿੱਤ ਵੀ ਯਕੀਨੀ ਬਣਾਉਣਗੇ।”

Captain Amarinder Singh hits out at Navjot Sidhu, dares him to contest from  Patiala | India News,The Indian Express

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਉਨ੍ਹਾਂ ਤਿੰਨ ਹਫ਼ਤੇ  ਪਹਿਲਾਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ ਸੀ।” ਉਨ੍ਹਾਂ ਕਿਹਾ ਕਿ, “ਜੇ ਉਨ੍ਹਾਂ ਨੇ ਮੈਨੂੰ ਬੁਲਾਇਆ ਹੁੰਦਾ ਅਤੇ ਮੈਨੂੰ ਅਹੁਦਾ ਛੱਡਣ ਲਈ ਕਿਹਾ ਹੁੰਦਾ, ਤਾਂ ਮੈਂ ਉਸੇ ਵੇਲੇ ਛੱਡ ਦਿੰਦਾ, ਪਰ ਜਿਸ ਤਰੀਕੇ ਨਾਲ ਸਭ ਕੀਤਾ ਗਿਆ ਉਹ ਅਫ਼ਸੋਸਜਨਕ ਰਿਹਾ।”

ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਨੇ ਸੋਨੀਆਂ ਅਤੇ ਰਾਹੁਲ ਗਾਂਧੀ ਨੂੰ ਵੀ ਗੈਰ-ਤਜ਼ਰਬੇਕਾਰ ਦੱਸਿਆ। ਕੈਪਟਨ ਨੇ ਕਿਹਾ ਕਿ, “ਉਨ੍ਹਾਂ ਦੇ ਸਲਾਹਕਾਰ ਸਪਸ਼ਟ ਤੌਰ ‘ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਸਨ।” ਕੈਪਟਨ ਨੇ ਕਿਹਾ ਕਿ, “ਜੋ ਪਹਿਲਾਂ ਰੌਲਾ ਪਾ ਰਹੇ ਸੀ ਕਿ ਮੁੱਖ ਮੰਤਰੀ ਕੈਪਟਨ ਬਾਦਲ ਪਰਿਵਾਰ ਖ਼ਿਲਾਫ਼ ਜਾਂ ਮਜੀਠੀਆ ਖ਼ਿਲਾਫ਼ ਕੁਝ ਨਹੀਂ ਕੀਤਾ ਤਾਂ ਹੁਣ ਉਹ ਸਰਕਾਰ ਚਲਾ ਰਹੇ ਹਨ, ਕਰ ਦੇਣ ਜਿਸ ਨੂੰ ਜੇਲ੍ਹ ਅੰਦਰ ਕਰਨਾ ਹੈ।”

ਸਾਬਕਾ ਮੁੱਖ ਮੰਤਰੀ ਨੇ ਹਮਲਾ ਬੋਲਦਿਆਂ ਕਿਹਾ ਕਿ, “ਮਾਈਨਿੰਗ ਮਾਫੀਆ ‘ਚ ਕਥਿਤ ਤੌਰ ‘ਤੇ ਸ਼ਮਿਲ ਮੰਤਰੀਆਂ ਦੇ ਖਿਲਾਫ਼ ਕਾਰਵਾਈ ਨਾ ਕਰਨ ਦੇ ਕਾਰਨ ਉਹਨਾਂ ‘ਤੇ ਹਮਲਾ ਕੀਤਾ ਸੀ ਉਹੀ ਮੰਤਰੀ ਹੁਣ ਨਵੀ ਕਾਂਗਰਸ ਦੀ ਲੀਡਰਸ਼ਿਪ ਨਾਲ ਹਨ।” ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਡਰਾਮਾ ਮਾਸਟਰ ਵੀ ਕਿਹਾ। ਦੱਸ ਦਈਏ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਤੇ ਮੁੱਖ ਮੰਤਰੀ ਬਦਲਣ ਦੇ ਬਾਵਜੂਦ ਕਲੇਸ਼ ਖਤਮ ਨਹੀਂ ਹੋਇਆ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਲਈ ਉਹ ਕੁਝ ਵੀ ਕਰ ਸਕਦੇ ਹਨ। ਇਸ ਸਭ ਵਿਚਕਾਰ ਹੁਣ ਸਵਾਲ ਵੱਡਾ ਇਹ ਖੜ੍ਹਾ ਹੋ ਰਿਹਾ ਹੈ ਕਿ, ਕੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੂੰ ਛੱਡ ਕੇ ਇੱਕ ਹੋਰ ਨਵੀਂ ਪਾਰਟੀ ਬਣਾਉਣਗੇ ਜਾਂ ਫਿਰ ਉਹਨਾਂ ਵੱਲੋਂ ਕਿਸੇ ਹੋਰ ਪਾਰਟੀ ‘ਚ ਸ਼ਾਮਿਲ ਹੋ ਕਿ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨਗੇ।

Click to comment

Leave a Reply

Your email address will not be published. Required fields are marked *

Most Popular

To Top