News

ਕੈਪਟਨ ਦਾ ਵੱਡਾ ਬਿਆਨ, ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਦੀ ਹਾਰ ਪੱਕੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਲੋਕ ਕਾਂਗਰਸ ਨੇ ਮੰਗਲਵਾਰ ਨੂੰ ਪਟਿਆਲਾ ਵਿੱਚ ਆਪਣੀ ਪਹਿਲੀ ਜਨਤਕ ਬੈਠਕ ਕੀਤੀ ਸੀ। ਇਸ ਵਿੱਚ ਪਾਰਟੀ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਅਤੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਸ਼ਬਦੀ ਵਾਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵੇਦਨਸ਼ੀਲ ਸਰਹੱਦੀ ਸੂਬੇ ਪੰਜਾਬ ਨੂੰ ਸਿੱਧੂ ਵਰਗੇ ਲੋਕਾਂ ਦੇ ਹੱਥਾਂ ਵਿੱਚ ਨਹੀਂ ਛੱਡ ਸਕਦੇ, ਜੋ ਨਿੱਜੀ ਹਿੱਤਾਂ ਲਈ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਤਿਆਰ ਹਨ।

Navjot Singh Sidhu in Delhi today, to discuss 'organisational matters' with  Congress leaders | Latest News India - Hindustan Times

ਕੈਪਟਨ ਨੇ ਭਾਰਤੀਆਂ ਨੂੰ ਮਾਰਨ ਦਾ ਹੁਕਮ ਦੇਣ ਵਾਲੇ ਜਨਰਲ ਬਾਜਵਾ ਨੂੰ ਜੱਫੀ ਪਾਉਣ ਤੇ ਸਿੱਧੂ ਤੇ ਵੀ ਗੁੱਸਾ ਜ਼ਾਹਰ ਕੀਤਾ। ਕੈਪਟਨ ਨੇ ਕਿਹਾ ਕਿ ਉਹ ਸੂਬੇ ਦੇ ਵਿਕਾਸ ਅਤੇ ਸੁਰੱਖਿਆ ਸਮੇਤ ਹੋਰ ਯੋਜਨਾਵਾਂ ਤੇ ਫਿਰ ਕੰਮ ਕਰਨਗੇ, ਜਿਹੜੇ ਚੋਣਾਂ ਤੋਂ 6 ਮਹੀਨੇ ਪਹਿਲਾਂ ਸੱਤਾ ਤਬਦੀਲੀ ਕਾਰਨ ਪਿੱਛੇ ਰਹਿ ਗਈਆਂ। ਇਹਨਾਂ ਵਿੱਚ ਉਦਯੋਗ, ਪਾਣੀ, ਖੇਤੀ ਦੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਜਲਦ ਹੀ ਚੋਣ ਪ੍ਰਚਾਰ ਲਈ ਪੰਜਾਬ ਦਾ ਦੌਰਾ ਕਰਨਗੇ। ਉਹਨਾਂ ਸਿੱਧੂ ਤੇ ਬੋਲਦਿਆਂ ਕਿਹਾ ਕਿ, ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਸੀਟ ਤੋਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਪਿਛਲੀ ਵਾਰ ਸਿੱਧੂ ਨੇ ਇਹ ਸੀਟ ਭਾਜਪਾ ਦੇ ਸਮਰਥਨ ਨਾਲ ਹੀ ਜਿੱਤੀ ਸੀ।

Click to comment

Leave a Reply

Your email address will not be published.

Most Popular

To Top