News

ਕੈਪਟਨ ਤੋਂ 5-5 ਲੱਖ ਲੈਅ ਕੇ ਦੂਜੇ ਪਾਸੇ ਨੂੰ ਹੋ ਗਏ ਲੋਕ, ਪਹਿਲਾਂ ਕੈਪਟਨ ਨੂੰ ਭੰਡਦੇ ਸੀ ਹੁਣ….

ਪੰਜਾਬ ਦੇ ਮਾਝਾ ਇਲਾਕੇ ਵਿਚ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਪੂਰਾ ਭਖਿਆ ਹੋਇਆ ਹੈ। ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਕਾਫੀ ਚਿਰ ਤੋਂ ਸੁਰਖੀਆਂ ਵਿੱਚ ਚੱਲ ਰਿਹਾ ਹੈ। ਪੰਜਾਬੀ ਲੋਕ ਚੈਨਲ ਵੱਲੋਂ ਇਹਨਾਂ ਪੀੜਿਤ ਪਰਿਵਾਰਾਂ ਦਾ ਇਕੱਠ ਕੀਤਾ ਗਿਆ। ਅਤੇ ਇਹਨਾਂ ਦੇ ਦੁੱਖ ਨੂੰ ਸਾਰਿਆਂ ਅੱਗੇ ਬਿਆਨ ਕੀਤਾ ਗਿਆ।

ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਪਤਾ ਲੱਗਿਆ ਕਿ ਪਿੰਡ ਵਾਸੀਆਂ ਨੂੰ ਕੈਪਟਨ ਸਰਕਾਰ ਤੋਂ ਪੂਰੀ ਆਸ ਹੈ। ਕੈਪਟਨ ਸਰਕਾਰ ਦੇ ਗੁਣਗਾਣ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਦੇ ਲਈ ਬਹੁਤ ਕੁਝ ਕਰ ਰਹੀ ਹੈ ਅਤੇ ਉਹਨਾਂ ਨੂੰ ਕੈਪਟਨ ਸਰਕਾਰ ਵੱਲੋਂ ਬਹੁਤ ਮਦਦ ਮਿਲੀ ਹੈ। ਨਾਲ ਹੀ ਪਿੰਡ ਵਾਸੀਆਂ ਨੂੰ ਨੌਕਰੀਆਂ ਮਿਲਣ ਦੀ ਵੀ ਪੂਰੀ ਆਸ ਹੈ। ਪਿੰਡ ਵਾਸੀ ਸਰਕਾਰ ਦੀਆਂ ਸਹੂਲਤਾਂ ਤੋਂ ਪੂਰੇ ਸੰਤੁਸ਼ਟ ਨਜ਼ਰ ਆਏ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੇ ਵਿੱਚ ਪਿੰਡ ਵਾਸੀਆਂ ਨੇ ਕਿਹਾ ਕੀ ਸ਼ਰਾਬ ਦਾ ਮਾਮਲਾ ਅੱਜ ਦਾ ਨਹੀਂ ਸਗੋਂ ਬਹੁਤ ਪੁਰਾਣਾ ਹੈ।

ਪਿੰਡ ਵਾਸੀਆਂ ਨੇ ਕੈਪਟਨ ਸਰਕਾਰ ਵੱਲੋਂ ਪੰਜ-ਪੰਜ ਲੱਖ ਰੁਪਈਆ ਮੁਆਵਜ਼ਾ ਮਿਲਣ ਦਾ ਦਾਅਵਾ ਕੀਤਾ ਹੈ। ਉੱਥੇ ਹੀ ਪਿੰਡ ਵਾਸੀਆਂ ਨੇ ਵਿਰੋਧੀ ਪਾਰਟੀਆਂ ਦੇ ਖਿਲਾਫ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਬੈਂਸ ਭਰਾਵਾਂ ਤੋਂ ਮਿਲੇ ਕੈਮੀਕਲ ਦਾ ਮੁੱਦਾ ਫੜਨਾ ਚਾਹੀਦਾ ਹੈ ਅਤੇ ਫਿਰ ਬਾਅਦ ਚ ਕੈਪਟਨ ਸਰਕਾਰ ਦੀ ਗੱਲ ਆਉਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਗੱਲ ਦੇ ਉਪਰ ਵਿਰੋਧੀ ਧਿਰਾਂ ਦਾ ਕੀ ਜਵਾਬ ਆਉਂਦਾ ਹੈ।

Click to comment

Leave a Reply

Your email address will not be published. Required fields are marked *

Most Popular

To Top