News

ਕੈਪਟਨ ਤੇ ਮੋਦੀ ਉਤੇ ਗਰਮ ਹੋ ਗਿਆ ਡਾਕਟਰ ਗਾਂਧੀ, ਇੱਕ ਇੱਕ ਗੱਲ ਸੁਣਨ ਵਾਲੀ

ਮਹਾਂਮਾਰੀ ਕੋਰੋਨਾ ਦੇ ਚੱਲਦਿਆਂ ਸਰਕਾਰ ਨੇ ਮੁੜ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਵਾਰ ਸ਼ਨੀਵਾਰ ਅਤੇ ਐਤਵਾਰ ਦਾ ਮੁਕੰਮਲ ਅਤੇ ਬਾਕੀ ਦਿਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਰਹੇਗਾ। ਸਰਕਾਰ ਵੱਲੋਂ ਕੋਰੋਨਾ ਮਿਸ਼ਨ ਫਤਿਹ ਦੀ ਮੁਹਿੰਮ ਚਲਾਈ ਗਈ ਸੀ। ਸਰਕਾਰ ਨੂੰ ਮਹਾਮਾਰੀ ਦੇ ਫੈਲਦਿਆਂ, ਭਿਆਨਕ ਨਤੀਜੇ ਦੇਖਦਿਆਂ ਹੋਇਆਂ ਸਖ਼ਤੀ ਮੁੜ ਲਾਗੂ ਕਰਨੀ ਪੈ ਗਈ ਹੈ। ਪੰਜਾਬੀ ਲੋਕ ਚੈਨਲ ਵੱਲੋਂ ਇਸ ਮੁੱਦੇ ਦੇ ਡਾਕਟਰ, ਧਰਮਵੀਰ ਗਾਂਧੀ ਨਾਲ ਗੱਲ ਕੀਤੀ ਗਈ। ਡਾਕਟਰ ਸਾਹਿਬ ਨੇ ਇਸ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੁਨੀਆਂ ਨੂੰ ਮਾਰਚ ਅਪ੍ਰੈਲ ਮਹੀਨੇ, ਵੁਹਾਨ ਦੇ ਹਾਲਾਤਾਂ ਨੂੰ ਦੇਖ ਕੇ ਚੇਤਨ ਹੋ ਜਾਣਾ ਚਾਹੀਦਾ ਸੀ।

ਜਦ ਕਿ WHO ਨੇ ਇਸ ਬੀਮਾਰੀ ਨੂੰ ਮਹਾਂਮਾਰੀ ਘੋਸ਼ਿਤ ਕਰਨ ਵਿੱਚ ਬਹੁਤ ਦੇਰ ਕਰ ਦਿਤੀ। ਉਹਨਾਂ ਆਪਣੀ ਰਾਏ ਦਿੰਦਿਆ ਕਿਹਾ ਕਿ ਕਿ ਬਹੁਤ ਘੱਟ ਲੋਕਾਂ ਨੂੰ ਕੈਰਨਟਾਈਨ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਓਹਨਾ ਅਨੁਸਾਰ ਫਲਾਈਟਾਂ ਸੀਲ ਕਰਨ ਚ ਕਾਫੀ ਦੇਰੀ ਕੀਤੀ ਗਈ ਹੈ। ਓਹਨਾ ਕਿਹਾ ਜ਼ਿਆਦਾਤਰ ਮੌਤਾਂ 60 ਸਾਲ ਤੋਂ ਉਪਰ ਵਾਲੇ ਵਿਅਕਤੀਆਂ ਦੀਆਂ ਹੀ ਹੋਈਆਂ ਹਨ ਕਿਉਂਕਿ ਉਹਨਾਂ ਦੀ ਇਮਿਊਨ ਸ਼ਕਤੀ ਕਾਫ਼ੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਨੇ ਵੈਕਸੀਨ ਦੀ ਗੱਲ ਕਰਦਿਆਂ ਕਿਹਾ ਕਿ ਟੈਸਟਿੰਗ ਪਾਸ ਕਰਦਿਆਂ-ਕਰਦਿਆਂ ਹਰ ਵੈਕਸੀਨ ਘੱਟੋ ਘੱਟ ਦੋ ਸਾਲ ਦਾ ਸਮਾਂ ਲੈ ਲੈਂਦੀ ਹੈ। ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਿਆ। ਸਪੈਨਿਸ਼ ਫਲੂ ਨਾਲ ਤੁਲਨਾ ਕਰਦਿਆਂ ਹੋਇਆਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਸ ਸਮੇਂ ਅਬਾਦੀ ਉਪਰ ਦੋ ਸਾਲਾਂ ਤਕ ਅਸਰ ਦੇਖਿਆ ਗਿਆ ਸੀ ਅਤੇ ਕਰੋਨਾ ਬਾਰੇ ਤਾਂ ਕੋਈ ਵੀ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ ਕਿ ਇਹ ਕਿੰਨਾ ਲੰਬਾ ਚੱਲੇਗਾ ਅਤੇ ਇਸ ਪ੍ਰਕਾਰ ਦਾ ਰੂਪ ਧਾਰਨ ਕਰੇਗਾ।

ਇਸ ਮਹਾਮਾਰੀ ਦੇ ਵਧਣ ਜਾਂ ਘਟਣ ਵਿਚ ਸਰਕਾਰਾਂ ਦਾ ਹੱਥ ਨਹੀਂ ਹੈ ਪਰੰਤੂ ਸਰਕਾਰਾਂ ਦੀ ਨਾਲਾਇਕੀ ਜ਼ਰੂਰ ਦੇਖੀ ਜਾ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਮਹਾਮਾਰੀ ਨੂੰ ਕਾਨੂੰਨ ਦੇ ਤੌਰ ਤੇ ਲਿਆ ਪਰ ਸਰਕਾਰ ਨੂੰ ਇਸ ਬਿਮਾਰੀ ਨਾਲ ਹਮਦਰਦੀ ਨਾਲ ਨਜਿਠਣਾ ਚਾਹੀਦਾ ਸੀ। ਡੰਡੇ,ਥੱਪੜ ਯਾਂ ਕਿਸੇ ਹੋਰ ਸਖਤ ਕਾਨੂੰਨ ਦੀ ਬਜਾਏ ਸਰਕਾਰ ਨੂੰ ਇਸ ਬਿਮਾਰੀ ਦੇ ਮਰੀਜ਼ਾਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਸ਼ੰਕਾ ਜਤਾਈ ਹੈ ਕਿ ਮਰੀਜ਼ਾਂ ਦੀ ਗਿਣਤੀ ਜਿੰਨੀ ਦੱਸੀ ਜਾ ਰਹੀ ਹੈ, ਹੋ ਸਕਦਾ ਹੈ ਅਸਲ ਵਿਚ ਇਹ ਗਿਣਤੀ ਇਸ ਤੋਂ ਘਟ ਯਾਂ ਵੱਧ ਹੋਵੇ। ਉਨ੍ਹਾਂ ਨੇ ਮੈਡੀਕਲ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਹ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਚੁਕੰਨਾ ਕਰਨ।

Click to comment

Leave a Reply

Your email address will not be published. Required fields are marked *

Most Popular

To Top