Uncategorized

ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰ ਬਾਜਵਾ ਨੂੰ ਦਿੱਤਾ ਕਰਾਰਾ ਜਵਾਬ- ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੀ ਹੈ

Corruption

ਚੰਡੀਗੜ੍ਹ: ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਲੀਡਰਾਂ ਵਿਚਕਾਰ ਇਲਜ਼ਾਮ ਲਗਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪਲਟਵਾਰ ਕੀਤਾ ਹੈ। ਉਹਨਾਂ ਨੇ ਬਾਜਵਾ ਦੇ ਉਸ ਤਰਕ ਨੂੰ ਰੱਦ ਕਰ ਦਿੱਤਾ ਕਿ ਮੌਜੂਦਾ ਸਕਾਲਰਸ਼ਿਪ ਘੁਟਾਲੇ ਅਤੇ ਕੋਲਾ ਘੁਟਾਲੇ ਵਿਚ ਕੋਈ ਤੁਲਨਾ ਨਹੀਂ ਹੈ। ਕੋਲਾ ਘੁਟਾਲੇ ਵਿਚ 5 ਸਾਲ ਪਹਿਲਾਂ ਬਾਜਵਾ ਦਾ ਨਾਮ ਸਾਹਮਣੇ ਆਇਆ ਸੀ।

ਬਾਜਵਾ ਨੇ ਕਿਹਾ ਸੀ ਕਿ ਦੋਵਾਂ ਘੁਟਾਲਿਆਂ ਵਿਚ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੈ ਚਾਹੇ ਕਿਸੇ ਵੀ ਰੂਪ ਵਿਚ ਹੋਇਆ ਹੋਵੇ। ਕੈਪਟਨ ਨੇ ਕਿਹਾ ਕਿ ਉਹਨਾਂ ਦੀ ਪਿਛਲੀ ਸਰਕਾਰ ਦੌਰਾਨ ਲੋਕ ਨਿਰਮਾਣ ਮੰਤਰੀ ਰਹੇ ਬਾਜਵਾ ਦੇ ਖਿਲਾਫ ਲੱਗੇ ਕੋਲੇ ਘੁਟਾਲੇ ਦੇ ਇਲਜ਼ਾਮ ਵੀ ਉੰਨੇ ਹੀ ਗੰਭੀਰ ਸਨ ਜਿੰਨੇ ਕਿ ਸਕਾਲਰਸ਼ਿਪ ਮਾਮਲੇ ਵਿਚ ਹੁਣ ਲਗ ਰਹੇ ਇਲਜ਼ਾਮ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਉਸ ਸਮੇਂ ਵੀ ਉੰਨੀ ਹੀ ਗੈਰ-ਜ਼ਿੰਮੇਵਾਰੀ ਦੇ ਨਾਲ ਕੰਮ ਲੈਂਦੇ ਤਾਂ ਬਾਜਵਾ ਹੁਣ ਉਹਨਾਂ ਤੋਂ ਉਮੀਦ ਕਰਦੇ ਹਨ ਤਾਂ ਉਹਨਾਂ ਨੇ ਉਸ ਸਮੇਂ ਦੇ ਮੰਤਰੀ ਨੂੰ ਬਿਨਾਂ ਨਿਰਪੱਖ ਜਾਂਚ-ਪੜਤਾਲ ਦੇ ਬੇਬੁਨਿਆਦ ਇਲਜ਼ਾਮਾਂ ਦੇ ਆਧਾਰ ਤੇ ਬਰਖ਼ਾਸਤ ਕਰ ਦੇਣਾ ਸੀ। ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰੂਲਸ ਆਫ ਬਿਜ਼ਨੈਸ 1992 ਅਨੁਸਾਰ ਜਿਹੜੇ ਮਾਮਲਿਆਂ ਵਿਚ ਮੰਤਰੀ ਅਤੇ ਜਨਰਲ ਦੇ ਵਿਚਕਾਰ ਵਿਚਾਰਾਂ ਦੀ ਸਹਿਮਤੀ ਨਾ ਹੋਵੇ ਉਹ ਮਾਮਲੇ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਮੁੱਖ ਸਕੱਤਰ ਦੁਆਰਾ ਮੁੱਖ ਮੰਤਰੀ ਦੇ ਸਾਹਮਣੇ ਰੱਖੇ ਜਾਂਦੇ ਹਨ।

Also Read: ਵਿਆਹ ਤੋਂ ਦੋ ਮਹੀਨੇ ਬਾਅਦ ਹੋਈ ਮੰਦਬੁੱਧੀ ਦੀ ਸ਼ਿਕਾਰ ਧੀ ਨੂੰ ਸੰਗਲਾਂ ਨਾਲ ਬੰਨਿਆ

ਕੈਪਟਨ ਨੇ ਕਿਹਾ ਕਿ ਇਕ ਮੰਤਰੀ ਰਹਿ ਚੁੱਕੇ ਹੋਣ ਕਾਰਨ ਬਾਜਵਾ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਮੌਜੂਦਾ ਮਾਮਲੇ ਦੇ ਹਾਲਾਤ ਦੇਖਦੇ ਹੋਏ ਕਾਰਵਾਈ ਅੱਗੇ ਲੈ ਜਾਣ ਦਾ ਇਹੀ ਇਕ ਰਸਤਾ ਹੈ। ਇਸੇ ਕਾਰਨ ਉਹਨਾਂ ਨੇ ਇਸ ਦੀ ਗਹਿਰਾਈ ਨਾਲ ਜਾਂਚ-ਪੜਤਾਲ ਕਰਨ ਲਈ ਕਿਹਾ ਹੈ। ਉਹਨਾਂ ਨੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਦੇ ਬਿਆਨ ਦੀ ਵੀ ਸਖ਼ਤ ਨਿੰਦਿਆ ਕੀਤੀ ਹੈ। ਬਾਜਵਾ ਅਤੇ ਦੁੱਲੋਂ ਤੇ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਜਾਰੀ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਦੋਵੇਂ ਸੰਸਦ ਮੈਂਬਰਾਂ ਦੁਆਰਾ ਅਪਣੀ ਹੀ ਸਰਕਾਰ ਤੇ ਦਿਖਾਇਆ ਜਾ ਰਿਹਾ ਅਵਿਸ਼ਵਾਸ ਉਹਨਾਂ ਦੀ ਬੁਰੀ ਨੀਅਤ ਦਰਸਾਉਂਦਾ ਹੈ।    

Click to comment

Leave a Reply

Your email address will not be published. Required fields are marked *

Most Popular

To Top