Punjab

ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਆਸਾਨ ਨਹੀਂ, ਹਰੀਸ਼ ਰਾਵਤ ਨੇ ਸੁਣਾਈ ਦੋ-ਟੁੱਕ

ਪੰਜਾਬ ਕਾਂਗਰਸ ਦੇ ਬਾਗ਼ੀ ਹੋਏ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਪਰ ਉਹਨਾਂ ਨੂੰ ਜ਼ੋਰਦਾਰ ਝਟਕਾ ਲੱਗਿਆ ਹੈ। ਇਕ ਪਾਸੇ ਪਾਰਟੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਹਨਾਂ ਨੂੰ ਦੋ ਟੁੱਕ ਸੁਣਾ ਦਿੱਤੀ ਹੈ ਕਿ ਪਾਰਟੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਹੀ ਲੜੇਗੀ, ਉੱਥੇ ਹੀ ਨਵੀਂ ਦਿੱਲੀ ਵਿੱਚ ਹਾਈਕਮਾਨ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਕਾਂਗਰਸ ਦੀ ਅਗਵਾਈ ਕੈਪਟਨ ਦੇ ਹੱਥ ਵਿੱਚ ਹੀ ਰਹੇਗੀ।

Critical analysis on electoral offences in India - iPleaders

ਚਾਰ ਕੈਬਨਿਟ ਮੰਤਰੀਆਂ ਅਤੇ 26 ਮੌਜੂਦਾ ਅਤੇ ਸਾਬਕਾ ਵਿਧਾਇਕਾਂ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਤੇ ਬੈਠਕ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਸੂਤਰਾਂ ਮੁਤਾਬਕ, ਵਿਰੋਧੀ ਧਿਰ ਦਾ ਇਹ ਕਦਮ ਉਸੇ ਰਣਨੀਤੀ ਦਾ ਹਿੱਸਾ ਸੀ, ਜਿਸ ਨੂੰ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਅਚਾਨਕ ਅਤੇ ਬਿਨਾਂ ਏਜੰਡੇ ਦੇ 13 ਨਗਰ ਨਿਗਮ ਖੇਤਰਾਂ ਦੇ ਕਾਂਗਰਸ ਵਿਧਾਇਕਾਂ ਦੀ ਬੈਠਕ ਬੁਲਾ ਕੇ ਅੰਜਾਮ ਦੇਣਾ ਚਾਹੁੰਦੇ ਸੀ।

ਕੈਪਟਨ ਨੂੰ ਹਟਾਉਣ ਦੀ ਜਨਤਕ ਤੌਰ ਤੇ ਮੰਗ ਕਰਨ ਵਾਲੇ ਚਾਰ ਮੰਤਰੀਆਂ ਵਿੱਚੋਂ ਚਰਨਜੀਤ ਸਿੰਘ ਚੰਨੀ ਦਾ ਰੁਝਾਨ ਕੁਝ ਨਰਮ ਦਿਖਾਈ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਹਿਣ ‘ਤੇ ਪੰਜਾਬ ਕਾਂਗਰਸ ਭਵਨ ਵਿਖੇ ਡਿਊਟੀ ਲਈ ਤਿਆਰ ਕੀਤੇ ਮੰਤਰੀਆਂ ਦੇ ਰੋਸਟਰ ਅਨੁਸਾਰ ਵੀਰਵਾਰ ਨੂੰ ਤ੍ਰਿਪਤ ਬਾਜਵਾ ਨੇ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਭੇਜਿਆ ਜਾਣਾ ਸੀ।

ਕਾਂਗਰਸ ਭਵਨ ਵਿੱਚ ਬੈਠ ਕੇ ਉਨ੍ਹਾਂ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸਨ ਪਰ ਉਹ ਕਾਂਗਰਸ ਭਵਨ ਪਹੁੰਚਣ ਦੀ ਬਜਾਏ ਦਿੱਲੀ ਪਹੁੰਚ ਗਏ, ਜਿੱਥੇ ਬਾਕੀ ਤਿੰਨ ਮੰਤਰੀਆਂ ਦੇ ਨਾਲ ਉਨ੍ਹਾਂ ਦਾ ਵੀ ਹਾਈਕਮਾਂਡ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਨ ਦੀ ਯੋਜਨਾ ਹੈ।

ਮੰਗਲਵਾਰ ਨੂੰ ਜਦੋਂ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਉਹਨਾਂ ਦੇ ਸਲਾਹਕਾਰਾਂ ਦੀਆਂ ਟਿੱਪਣੀਆਂ ਤੇ ਜਵਾਬ ਤਲਬੀ ਲਈ ਦਿੱਲੀ ਬੁਲਾਇਆ ਤਾਂ ਵਿਰੋਧ ਧਿਰ ਨੇ ਆਨਨ-ਫਾਨਨ ਤ੍ਰਿਪਤ ਬਾਜਵਾ ਦੀ ਰਿਹਾਇਸ਼ ਤੇ ਬੈਠ ਕੇ ਕੈਪਟਨ ਨੂੰ ਹਟਾਉਣ ਦੀ ਮੁਹਿੰਮ ਛੇੜ ਦਿੱਤੀ ਪਰ ਵਿਰੋਧੀ ਧਿਰ ਅਪਣੀ ਇਸ ਮੁਹਿੰਮ ਵਿੱਚ ਵੀ ਮਾਤ ਖਾ ਗਿਆ ਕਿਉਂ ਕਿ ਪੰਜਾਬ ਵਿੱਚ ਇਸ ਸਮੇਂ ਕਾਂਗਰਸ ਦੇ 80 ਵਿਧਾਇਕ ਹਨ। 17 ਮੰਤਰੀਆਂ ਵਿਚੋਂ ਕੇਵਲ ਚਾਰ ਹੀ ਵਿਰੋਧ ਵਿੱਚ ਦਿਖਾਈ ਦਿੱਤੇ।

Click to comment

Leave a Reply

Your email address will not be published.

Most Popular

To Top