ਕੈਪਟਨ ਅਮਰਿੰਦਰ ਸਿੰਘ ਦੀ ਸੱਸ ਦਾ ਹੋਇਆ ਦਿਹਾਂਤ
By
Posted on

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਮਾਤਾ ਸਤਿੰਦਰ ਕੌਰ ਕਾਹਲੋਂ ਦੀ ਮੌਤ ਹੋ ਗਈ ਹੈ। ਉਹ ਸਵਰਗੀ ਗਿਆਨ ਸਿੰਘ ਕਾਹਲੋਂ ਦੀ ਧਰਮਪਤਨੀ ਸਨ। ਸਤਿੰਦਰ ਕੌਰ ਕਾਹਲੋਂ 96 ਸਾਲਾਂ ਦੇ ਸਨ।

ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12 ਵਜੇ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਮਹਾਰਾਣੀ ਪ੍ਰਨੀਤ ਕੌਰ ਦੀ ਭੈਣ ਦਾ ਵਿਆਹ ਸਿਮਰਨਜੀਤ ਸਿੰਘ ਮਾਨ ਨਾਲ ਹੋਇਆ ਹੈ। ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ।
