Punjab

ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਨਹੀਂ ਹੋਵੇਗਾ ਪੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਵੇਗਾ। ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਰਾਜ ਸਭਾ ਦੀ ਸਥਾਈ ਕਮੇਟੀ ਦਾ ਮੈਂਬਰ ਹੋਣ ਕਾਰਨ ਰਣਇੰਦਰ ਅੱਜ ਉਪਲਬਧ ਨਹੀਂ ਹੋ ਸਕਦੇ। ਈਡੀ ਨੇ ਰਣਇੰਦਰ ਨੂੰ 27 ਅਕਤੂਬਰ ਨੂੰ ਫੇਮਾ ਮਾਮਲੇ ਵਿੱਚ ਜਲੰਧਰ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ।

ਦੱਸ ਦਈਏ ਕਿ ਈਡੀ ਸਵਿਟਜ਼ਰਲੈਂਡ ਨੂੰ ਫੰਡਾਂ ਦੇ ਟ੍ਰਾਂਸਫਰ, ਜਕਰਾਂਦਾ ਟਰੱਸਟ ਦੇ ਗਠਨ ਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਸੰਸਥਾਵਾਂ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ 21 ਜੁਲਾਈ, 2016 ਨੂੰ ਰਣਇੰਦਰ ਇਨਫੋਰਸਮੈਂਟ ਸਾਹਮਣੇ ਪੇਸ਼ ਹੋਇਆ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ ਲੀਡਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦੇ ਪੁੱਤਰ ਖ਼ਿਲਾਫ਼ ਕਾਰਵਾਈ ਉਨ੍ਹਾਂ ਦਾ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਪ੍ਰਤੀ ਸਖ਼ਤ ਰੁਖ ਅਖ਼ਤਿਆਰ ਕਰਨ ਦਾ ਨਤੀਜਾ ਹੈ। ਇਸ ਕੇਸ ਵਿੱਚ ਈਡੀ ਨੇ ਰਣਇੰਦਰ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਗਏ ਸਨ ਤੇ ਈਡੀ ਪੂਰੇ ਮਾਮਲੇ ਵਿੱਚ ਰਣਇੰਦਰ ਤੋਂ ਪੁੱਛਗਿੱਛ ਕਰੇਗੀ।

ਈਡੀ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਕਾਲੇ ਧਨ ਦੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਕਾਲੇ ਧਨ ਦੀ ਸਾਰੀ ਖੇਡ ਸਾਲ 2005 ਵਿੱਚ ਸ਼ੁਰੂ ਹੋਈ ਸੀ, ਜਦੋਂ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਸੀ।

2007 ਵਿੱਚ ਜਦੋਂ ਅਮਰਿੰਦਰ ਸੱਤਾ ਤੋਂ ਹਟੇ ਤਾਂ ਰਣਇੰਦਰ ਦੀਆਂ ਤਿੰਨ ਵਿਦੇਸ਼ੀ ਕੰਪਨੀਆਂ ਦੇ ਖਾਤੇ ਵਿੱਚ 31 ਕਰੋੜ ਰੁਪਏ ਸੀ। ਅੱਜ ਜੋ ਰੁਪਏ ਦੇ ਮੁਕਾਬਲੇ ਡਾਲਰ ਦੀ ਕੀਮਤ ਹੈ, ਉਸ ਮੁਤਾਬਕ ਇਹ ਰਕਮ ਵਧ ਕੇ 41 ਕਰੋੜ ਹੋ ਗਈ ਹੈ। ਈਡੀ ਹੁਣ ਇਹ ਜਾਣਕਾਰੀ ਚਾਹੁੰਦੀ ਹੈ ਕਿ ਰਣਇੰਦਰ ਦੇ ਖਾਤੇ ਵਿੱਚ ਇੰਨਾ ਪੈਸਾ ਕਿੱਥੋਂ ਆਇਆ।

Click to comment

Leave a Reply

Your email address will not be published.

Most Popular

To Top