News

ਕੈਪਟਨ ਅਮਰਿੰਦਰ ਸਿੰਘ ਜਲਦ ਛੱਡਣਗੇ ਕਾਂਗਰਸ, ਟਵਿਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਸ਼ਬਦ

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਦਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਿਹਾ ਪਰ ਜਲਦੀ ਹੀ ਕਾਂਗਰਸ ਛੱਡ ਦੇਵਾਂਗਾ। ਉਹਨਾਂ ਕਿਹਾ ਕਿ ਮੈਂ ਹੋਰ ਅਪਮਾਨ ਸਹਿਣ ਨਹੀਂ ਕਰ ਸਕਦਾ।

Capt Amarinder Singh resigns as Punjab CM, Congress president to name  successor | 10 points - India News

ਇੰਟਰਵਿਊ ਦੌਰਾਨ ਕੈਪਟਨ ਨੇ ਬਗੈਰ ਝਿਜਕ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਪਤਨ ਹੋ ਰਿਹਾ ਹੈ ਤੇ ਨਵਜੋਤ ਸਿੱਧੂ ਬਚਕਾਨਾ ਹਰਕਤਾਂ ਕਰ ਰਹੇ ਹਨ ਜਿਸ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਸੀ।

ਉਹਨਾਂ ਕਿਹਾ ਕਿ, “ਮੈਂ 52 ਸਾਲਾਂ ਤੋਂ ਰਾਜਨੀਤੀ ਵਿੱਚ ਹਾਂ। ਜਿਸ ਤਰੀਕੇ ਨਾਲ ਮੇਰੇ ਨਾਲ ਸਲੂਕ ਕੀਤਾ ਗਿਆ ਹੈ ਉਹ ਸਹਿਣਯੋਗ ਨਹੀਂ ਹੈ। ਸਵੇਰੇ 10.30 ਵਜੇ ਕਾਂਗਰਸ ਪ੍ਰਧਾਨ ਤੁਹਾਨੂੰ ਅਸਤੀਫ਼ਾ ਦੇਣ ਲਈ ਕਹਿੰਦੇ ਹਨ।

ਮੈਂ ਕੋਈ ਸਵਾਲ ਨਹੀਂ ਪੁੱਛਿਆ। ਸ਼ਾਮ 4 ਵਜੇ ਮੈਂ ਰਾਜਪਾਲ ਕੋਲ ਗਿਆ ਤੇ ਅਸਤੀਫ਼ਾ ਦੇ ਦਿੱਤਾ। ਜੇ ਤੁਸੀਂ 50 ਸਾਲਾਂ ਬਾਅਦ ਮੇਰੇ ਤੇ ਸ਼ੱਕ ਕਰਦੇ ਹੋ ਅਤੇ ਮੇਰੀ ਸਾਖ ਦਾਅ ਤੇ ਲੱਗੀ ਹੈ, ਜੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ ਪਾਰਟੀ ਵਿੱਚ ਹੋਣ ਦਾ ਕੀ ਮਤਲਬ ਹੈ?” ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਅਮਰਿੰਦਰ ਸਿੰਘ ਇੱਕ ਵੱਖਰਾ ਕਦਮ ਚੁੱਕ ਕੇ ਪੰਜਾਬ ਵਿੱਚ ਮਾਸਟਰ ਸਟਰੋਕ ਲੱਗਾ ਸਕਦੇ ਹਨ। 2 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਗੈਰ-ਰਾਜਨੀਤਿਕ ਸੰਗਠਨ ਬਣਾ ਕੇ ਰਾਜਨੀਤੀ ਵਿੱਚ ਇੱਕ ਨਵੀਂ ਪਕੜ ਬਣਾ ਸਕਦੇ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ ਅਕਾਊਂਟ ਤੋਂ ਕਾਂਗਰਸ ਸ਼ਬਦ ਵੀ ਹਟਾ ਦਿੱਤਾ ਹੈ।

Click to comment

Leave a Reply

Your email address will not be published.

Most Popular

To Top