News

ਕੈਪਟਨ ਅਮਰਿੰਦਰ ਨੂੰ ਨਹੀਂ ਮਿਲਣਗੇ ਨਵੇਂ ਸੀਐਮ ਚੰਨੀ, ਕੈਪਟਨ ਸਹੁੰ ਚੁੱਕ ਸਮਾਗਮ ’ਚ ਨਹੀਂ ਹੋਏ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਹਾਊਸ ਤੇ ਮੀਟਿੰਗ ਚੱਲ ਰਹੀ ਹੈ। ਕੈਪਟਨ ਧੜੇ ਦੇ ਲੀਡਰ ਫਾਰਮ ਹਾਊਸ ਵਿੱਚ ਮੌਜੂਦ ਹਨ। ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਨਾਲ ਮੀਟਿੰਗ ਜਾਰੀ ਹੈ। ਕੈਪਟਨ ਦੇ ਕਈ ਸਲਾਹਕਾਰ ਵੀ ਅੰਦਰ ਹੀ ਮੌਜੂਦ ਹਨ। ਕੈਪਟਨ ਅੱਜ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ। ਚਰਚਾ ਇਹ ਸੀ ਕਿ ਚੰਨੀ ਉਹਨਾਂ ਨੂੰ ਮਿਲਣ ਜਾਣਗੇ ਪਰ ਹੁਣ ਇਹ ਪ੍ਰੋਗਰਾਮ ਵੀ ਰੱਦ ਹੋ ਗਿਆ ਹੈ।

Bizarre: Punjab minister flips coin to decide on posting of lecturers,  Congress defends him

ਅੱਜ ਰਾਹੁਲ ਗਾਂਧੀ ਵੀ ਕੈਪਟਨ ਨੂੰ ਮਿਲਣ ਨਹੀਂ ਗਏ। ਇਸ ਲਈ ਕੈਪਟਨ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ। ਦੱਸ ਦਈਏ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨਗੇ। ਉਹ ਅੱਜ ਕੈਪਟਨ ਦੀ ਰਿਹਾਇਸ਼ ਤੇ ਸੀਸਵਾਂ ਫਾਰਮ ਹਾਊਸ ਨਹੀਂ ਜਾਣਗੇ।

ਕੈਪਟਨ ਅੱਜ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਪਹੁੰਚੇ। ਉਧਰ, ਚੰਨੀ ਨੇ ਆਪਣੀ ਮੰਤਰੀ ਮੰਡਲ ਚੁਣਨ ਦੀ ਤਿਆਰੀ ਕਰ ਦਿੱਤੀ ਹੈ। ਉਹ ਹੁਣ ਪਰਗਟ ਦੀ ਰਿਹਾਇਸ਼ ਉੱਪਰ ਪਹੁੰਚੇ ਹਨ। ਅੱਜ ਸਹੁੰ ਚੁੱਕ ਸਮਾਗਮ ਤੋਂ ਬਾਅਦ ਚਰਨਜੀਤ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਮੁੱਖ ਮੰਤਰੀ ਨੇ ਵੱਡੇ ਫ਼ੈਸਲੇ ਲਏ। ਉਹਨਾਂ ਭਰੋਸਾ ਦਿੱਤਾ ਕਿ ਸਾਰੇ ਐਲਾਨਾਂ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ।

Click to comment

Leave a Reply

Your email address will not be published.

Most Popular

To Top