News

ਕੈਪਟਨ ਅਮਰਿੰਦਰ ਕਰਨਗੇ ਕੋਈ ਵੱਡਾ ਧਮਾਕਾ? ਭਾਜਪਾ ਨੇ ਕੈਪਟਨ ਨੂੰ ਦਿੱਤਾ ਖੁੱਲ੍ਹਾ ਸੱਦਾ

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਚਾਰੇ ਪਾਸੇ ਹਲਚਲ ਮਚ ਗਈ ਹੈ। ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਉਹ ਅਗਲੇ ਦਿਨਾਂ ਵਿੱਚ ਵੱਡਾ ਧਮਾਕਾ ਕਰਨਗੇ। ਇਸ ਦੇ ਸੰਕੇਤ ਖੁਦ ਕੈਪਟਨ ਨੇ ਹੀ ਦਿੱਤੇ ਹਨ। ਮੀਡੀਆ ਵਿੱਚ ਚਰਚਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉੱਧਰ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਉਹ ਫ਼ੌਜੀ ਹਨ ਅਤੇ ਫ਼ੌਜ ਵਿੱਚ ਟਾਸਕ ਦਿੱਤੇ ਜਾਂਦੇ ਹਨ।

Captain Amarinder Singh: The Failed Nationalist

ਇਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ।” ਉਨ੍ਹਾਂ ਕਿਹਾ ਹੈ ਕਿ, “ਉਹ ਹਾਈ ਕਮਾਨ ਦੇ ਰਵੱਈਏ ਤੋਂ ਅਪਮਾਨਿਤ ਮਹਿਸੂਸ ਕਰ ਰਹੇ ਹਨ ਤੇ ਇਸ ਜ਼ਲਾਲਤ ਦੇ ਚੱਲਦਿਆਂ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ।” ਉਨ੍ਹਾਂ ਕਿਹਾ ਕਿ, “ਹਾਈ ਕਮਾਨ ਨੇ ਦੋ ਮਹੀਨਿਆਂ ਵਿੱਚ ਅੱਜ ਤੀਜੀ ਵਾਰ ਵਿਧਾਇਕਾਂ ਨੂੰ ਬੁਲਾਇਆ ਜਿਸ ਕਰਕੇ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦੇ ਹਨ।”

ਕੈਪਟਨ ਨੇ ਕਿਹਾ ਕਿ, “ਉਹਨਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ।” ਉਹਨਾਂ ਕਿਹਾ ਕਿ, “ਉਹ ਅਜੇ ਵੀ ਕਾਂਗਰਸ ਵਿੱਚ ਹੀ ਹਨ ਪਰ ਉਹਨਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ।” ਇਸ ਤੋਂ ਸਪਸ਼ਟ ਹੈ ਕਿ ਕੈਪਟਨ ਅਗਲੇ ਦਿਨਾਂ ਵਿੱਚ ਕੋਈ ਵੱਡਾ ਫ਼ੈਸਲਾ ਲੈਣਗੇ।

ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਕੈਪਟਨ ਦੇ ਵਿਰੋਧੀ ਧੜੇ ਦੀ ਚੜ੍ਹਤ ਹੈ ਤੇ ਦੂਜੇ ਪਾਸੇ ਹਾਈਕਮਾਨ ਵੀ ਹੁਣ ਕੈਪਟਨ ਦਾ ਸਾਥ ਨਹੀਂ ਦੇ ਰਹੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਕਮਾਨ ਹੁਣ ਨਵਜੋਤ ਸਿੱਧੂ ਦੇ ਹੱਥ ਹੈ ਤੇ ਮੁੱਖ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਕੈਪਟਨ ਨੂੰ ਸਿਰਫ ਇੱਕ ਵਿਧਾਇਕ ਵਜੋਂ ਸਿੱਧੂ ਨਾਲ ਚੱਲਣਾ ਔਖਾ ਹੋਏਗਾ।

Click to comment

Leave a Reply

Your email address will not be published.

Most Popular

To Top