News

ਕੈਨੇਡਾ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਕੀਤਾ ਜਾਵੇਗਾ ਸ਼ਾਮਲ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰਨ ਨੂੰ ਕੈਨੇਡਾ ਦੀ ਅਲਬਰਟਾ ਸਰਕਾਰ ਨੇ ਤਿਆਰੀ ਲਈ ਹੈ। ਇਸ ਸਬੰਧ ਵਿੱਚ ਉੱਥੋਂ ਦੀ ਸਿੱਖਿਆ ਮੰਤਰੀ ਐਡਰਿਆਨਾ ਲਾਂਗਰੇਂਜ ਨੇ ਸਿੱਖਿਆ ਮਹਿਕਮੇ ਨੂੰ ਇਸ ਸਬੰਧ ਵਿੱਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰਿਪੋਰਟ ਕਰਨ ਲਈ ਕਿਹਾ ਹੈ।

Ranveer Singh on Twitter: "Wazir Khan called upon Ghazis from far away  lands, his army, arms , horses & elephants couldn't stand against a few  battle hardened peasants. He thought he could

ਇਸ ਮੁੱਦੇ ਨੂੰ ਚੁੱਕਣ ਦਾ ਸਿਹਰਾ ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੂੰ ਜਾਂਦਾ ਹੈ, ਜੋ ਪਿਛਲੇ ਤਿੰਨ ਵਰ੍ਹਿਆਂ ਤੋਂ ਭਾਰਤ ਦੇਸ਼ ਅਤੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਲਗਾਤਾਰ ਸੰਪਰਕ ਕਰਦੇ ਆ ਰਹੇ ਹਨ।

ਵਾਲੀਆ ਨੇ ਦਸਿਆ ਕਿ ਅਲਬਰਟਾ ਸਰਕਾਰ ਦੀ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਅਪਣੇ ਭੇਜੇ ਇਕ ਸੰਦੇਸ਼ ਵਿੱਚ ਚੰਗਾ ਸੁਝਾਅ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਅਧਿਆਪਕਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਕਿ ਇਸ ਇਤਿਹਾਸਕ ਜਾਣਕਾਰੀ ਨੂੰ ਸਕੂਲੀ ਬੱਚਿਆਂ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾ ਸਕੇ।

ਉਹਨਾਂ ਅੱਗੇ ਦਸਿਆ ਕਿ ਕੈਨੇਡਾ ਦੀ ਸਸਕੈਚਵਨ ਸਟੇਟ ਸਰਕਾਰ ਦੇ ਸਿੱਖਿਆ ਮੰਤਰੀ ਨੇ ਵੀ ਉਹਨਾਂ ਵੱਲੋਂ ਭੇਜੀ ਗਈ ਈ-ਮੇਲ ਦਾ ਜਵਾਬ ਦਿੰਦਿਆਂ ਇਹ ਪੁੱਛਿਆ ਹੈ ਕਿ ਇਸ ਮਹੱਤਵਪੂਰਨ ਇਤਿਹਾਸ ਨੂੰ ਕਿਹੜੇ ਰੂਪ ਵਿੱਚ ਅਸੀਂ ਸ਼ਾਮਲ ਕਰ ਕੇ ਬੱਚਿਆਂ ਨੂੰ ਸਿੱਖਿਅਤ ਕਰ ਸਕਦੇ ਹਾਂ।  

ਉਨ੍ਹਾਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਈ-ਮੇਲ ਕੀਤੀ ਤਾਂ ਇਸ ਸਬੰਧ ‘ਚ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਭੇਜ ਕੇ ਦੱਸਿਆ ਗਿਆ ਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਨਾਂ ’ਤੇ ਬਹਾਦਰੀ ਐਵਾਰਡ ਅਤੇ ਦੀਵਾਨ ਟੋਡਰ ਮੱਲ ਦੇ ਨਾਂ ’ਤੇ ਸੋਨੇ ਦਾ ਸਿੱਕਾ ਰਿਲੀਜ਼ ਕਰਨ ਸਬੰਧੀ ਭਾਰਤ ਸਰਕਾਰ ਨੂੰ ਸਿਫਾਰਿਸ਼ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ ਉਨ੍ਹਾਂ ਦੇ ਸੁਝਾਅ ’ਤੇ ਸਹਿਮਤੀ ਪ੍ਰਗਟ ਕਰਦਿਆਂ ਹੋਇਆਂ ਇਹ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਨੂੰ ਬਾਲ ਸੁਰੱਖਿਆ ਦਿਵਸ ਦੇ ਰੂਪ ’ਚ ਮਨਾਉਣ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵਾਲੀਆ ਦਾ ਮੰਨਣਾ ਹੈ ਕਿ ਜੇਕਰ ਸਰਕਾਰਾਂ ਬਾਲ ਸੁਰੱਖਿਆ ਦਿਵਸ ਜਾਂ ਬਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਮਨਾਉਣ ਦਾ ਐਲਾਨ ਕਰਨ ਤਾਂ ਬੱਚੇ ਯਕੀਨੀ ਤੌਰ ’ਤੇ ਆਪਣੀ ਹਮ ਉਮਰ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਨਿਡਰਤਾ ਅਤੇ ਤਿਆਗ ਦੀ ਭਾਵਨਾ ਤੋਂ ਪ੍ਰੇਰਿਤ ਹੋਣਗੇ।

Click to comment

Leave a Reply

Your email address will not be published. Required fields are marked *

Most Popular

To Top