News

ਕੈਨੇਡਾ ਸਰਕਾਰ ਦਾ ਐਲਾਨ! 90000 ਪਰਵਾਸੀਆਂ ਨੂੰ ਮਿਲੇਗੀ ਪੀਆਰ

ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਐਲਾਨ ਕੀਤਾ ਕਿ ਕੈਨੇਡਾ ਵਿੱਚ ਰਹਿ ਰਹੇ 90,000 ਪ੍ਰਵਾਸੀਆਂ ਨੂੰ ਪੀਆਰ ਦਿੱਤੀ ਜਾਵੇਗੀ ਭਾਵ ਪੱਕਾ ਕਰ ਦਿੱਤਾ ਜਾਵੇਗਾ। ਇਸ ਵਿੱਚ ਜ਼ਿਆਦਾ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ ਜਿਸ ਵਿੱਚ 40,000 ਵਿਦਿਆਰਥੀਆਂ ਨੂੰ ਪੱਕਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

How to Apply for a DWI Work Permit in Minnesota - Arechigo & Stokka

ਬਾਕੀ ਜੋ 50,000 ਲੋਕ ਹਨ ਉਹਨਾਂ ਕੋਲ ਵਰਕ ਪਰਮਿਟ ਹੈ ਜਾਂ ਉਹ ਆਰਜ਼ੀ ਤੌਰ ’ਤੇ ਕੈਨੇਡਾ ਵਿੱਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਸਭ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਵਿੱਚ ਮਦਦ ਕੀਤੀ ਸੀ।

ਇਹ ਪ੍ਰੋਗਰਾਮ 6 ਮਈ ਤੋਂ ਪ੍ਰਭਾਵਸ਼ਾਲੀ ਹੈ ਜਿਸ ‘ਚ ਸਿਹਤ ਕਰਮਚਾਰੀਆਂ ਵਿੱਚ ਘੱਟੋ-ਘੱਟ ਇੱਕ ਸਾਲ ਦੇ ਕੰਮ ਦਾ ਤਜਰਬਾ ਰੱਖਣ ਵਾਲੇ ਜਾਂ ਹੋਰ ਸੈਕਟਰਾਂ, ਦਰਜਨਾਂ ਹੋਰ ਸੈਕਟਰਾਂ, ਕਰਿਆਨੇ ਦੀ ਦੁਕਾਨ ਦੇ ਕੈਸ਼ੀਅਰਾਂ ਤੇ ਸ਼ੈਲਫ ਸਟੋਕਰਾਂ ਤੋਂ ਲੈ ਕੇ, ਟਰੱਕ ਡਰਾਈਵਰਾਂ ਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਹੋਰ ਕੰਮ ਕਰਨ ਵਾਲਿਆਂ ਲਈ ਵੀ ਉਦੇਸ਼ਿਤ ਹੈ।

ਇਸ ਤੋਂ ਇਲਾਵਾ ਇਸ ਵਿੱਚ ਉਹ ਵੀ ਲੋਕ ਸ਼ਾਮਲ ਹਨ ਜਿਹਨਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਪੋਸਟ ਸੈਕੰਡਰੀ ਡਿਗਰੀ ਪੂਰੀ ਕੀਤੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਦਸਿਆ ਕਿ ਅਜਿਹਾ ਕਰਨ ਨਾਲ 400,000 ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਅਪਣੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ ਜੋ ਪਿਛਲੇ ਸਾਲ ਸਰਹੱਦ ਬੰਦ ਹੋਣ ਕਰ ਕੇ ਇਮੀਗ੍ਰੇਸ਼ਨ ਵਿੱਚ ਗਿਰਾਵਟ ਦੀ ਪੂਰਤੀ ਕਰੇਗੀ।  

Click to comment

Leave a Reply

Your email address will not be published.

Most Popular

To Top