ਪੰਜਾਬ ਸਮੇਤ ਭਾਰਤ ਦੇ ਹਜ਼ਾਰਾਂ ਨੌਜਵਾਨ, ਜਿਹੜੇ ਕੋਰੋਨਾ ਮ ਹਾ ਮਾ ਰੀ ਨੂੰ ਦੇਖਦੇ ਹੋਏ ਆਪਣੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਨੂੰ ਲੈ ਕੇ ਚਿੰਤਤ ਸਨ, ਉਨ੍ਹਾਂ ਸਮੇਤ ਉਨ੍ਹਾਂ ਦੇ ਫ਼ਿਕਰਮੰਦ ਮਾਪਿਆਂ ਲਈ ਇੱਕ ਚੰਗੀ ਖ਼ਬਰ ਆਈ ਹੈ, ਅਤੇ ਇਹ ਖ਼ਬਰ ਸਹੀ ਮਾਇਨਿਆਂ ‘ਚ ਭਰੋਸੇਮੰਦ ਇਸ ਕਰਕੇ ਹੈ, ਕਿਉਂ ਕਿ ਇਹ ਸੋਸ਼ਲ ਮੀਡੀਆ ‘ਤੇ ਅਫ਼ਵਾਹ ਵਾਂਗ ਫੈਲੀ ਹੋਈ ਨਹੀਂ ਜਿਸ ‘ਤੇ ਭਰੋਸਾ ਕਰਨ ਲੱਗੇ ਦੁਚਿੱਤੀ ਹੋਵੇ, ਬਲਕਿ ਇਹ ਖ਼ਬਰ ਕੈਨੇਡਾ ਤੋਂ ਪੰਜਾਬੀ ਸੰਸਦ ਮੈਂਬਰ ਦੇ ਹਵਾਲੇ ਤੋਂ ਆਈ ਹੈ। ਕੈਨੇਡਾ ਦੇ ਬਰੈਂਪਟਨ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਦੱਸਿਆ ਹੈ ਕਿ
ਕੋਰੋੋਨਾ ਮ ਹਾ ਮਾ ਰੀ ਕਾਰਨ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ, ਕੈਨੇਡਾ ਤੋਂ ਬਾਹਰ ਕਿਸੇ ਵੀ ਮੁਲਕ ‘ਚ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੂੰ ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ‘ਚ ਪਹਿਲਾਂ ਹੀ ਦਾਖਲਾ ਮਿਲ ਚੁੱਕਿਆ ਹੈ, ਉਹ ਕੋਰੋਨਾ ਪਾਬੰਦੀਆਂ ਹਟਣ ਤੋਂ ਬਾਅਦ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ‘ਤੇ ਕੈਨੇਡਾ ਪੜ੍ਹਾਈ ਲਈ ਆ ਸਕਦੇ ਹਨ। ਕੈਨੇਡਾ ਸਰਕਾਰ ਨੇ ਕਾਰੋਬਾਰੀਆਂ ਅਤੇ ਨੌਕਰੀ ਦੀ ਸੁਰੱਖਿਆ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਨੂੰ
ਇਸ ਸਾਲ ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਨਾਲ ਕਾਰੋਬਾਰੀਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਨੌਕਰੀ ‘ਤੇ ਬਣਾਈ ਰੱਖਣ ‘ਚ ਸਹਾਇਤਾ ਮਿਲੇਗੀ। ਇਸ ਯੋਜਨਾ ਤਹਿਤ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਮੁਲਾਜ਼ਮਾਂ ਦੀ ਤਨਖਾਹ ਦਾ ਖ਼ਰਚਾ ਚੁੱਕਣ ਲਈ 75 ਫ਼ੀਸਦੀ ਤਨਖਾਹ ਦੇ ਬਰਾਬਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
