News

ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀ ਯਾਤਰੀ ਫਲਾਈਟ ਤੇ 21 ਜੂਨ ਤਕ ਲਾਈ ਰੋਕ

ਕੋਰੋਨਾ ਵਾਇਰਸ ਦੇ ਚਲਦੇ ਸਾਰੀਆਂ ਯਾਤਰਾਵਾਂ ’ਤੇ ਰੋਕ ਲਾਈ ਗਈ ਹੈ। ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਫਲਾਈਟਸ ’ਤੇ ਪਾਬੰਦੀ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਹੁਣ ਇਹ ਪਾਬੰਦੀ 21 ਜੂਨ ਤੱਕ ਲਾਗੂ ਰਹੇਗੀ। ਇਸ ਤੋਂ ਪਹਿਲਾਂ ਇਹ ਪਾਬੰਦੀ 21  ਮਈ ਤੱਕ ਲਾਗੂ ਸੀ।

Coronavirus news highlights: Maharashtra announces stricter measures till  April-end; Mumbai cases hit another high at 11,100 - cnbctv18.com

ਇਹ ਪਾਬੰਦੀ ਕਾਰਗੋ ਫਲਾਈਟਾਂ ’ਤੇ ਲਾਗੂ ਨਹੀਂ ਹੋਵੇਗੀ ਕਿਉਂ ਕਿ ਵੈਕਸੀਨ,  ਪੀਪੀਆ ਕਿੱਟ ਅਤੇ ਹੋਰ ਜ਼ਰੂਰੀ ਸਮਾਨਾਂ ਦੀ ਨਿਰੰਤਰ ਸ਼ਿਪਮੇਂਟ ਸੁਰੱਖਿਅਤ ਕੀਤੀ ਜਾ ਸਕੇ। ਕੈਨੇਡਾ ਦੇ ਹਵਾਬਾਜ਼ੀ ਮੰਤਰੀ ਉਮਰ ਅਲਗਬਰਾ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਯਾਤਰੀ ਉਡਾਨਾਂ ’ਤੇ ਪਾਬੰਦੀ 30 ਦਿਨਾਂ ਲਈ ਵਧਾ ਕੇ 21 ਜੂਨ ਤਕ  ਕਰ ਦਿੱਤੀ ਹੈ।

ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਕੇ ਕਿਹਾ ਕਿ ਸਿਹਤ ਦੀ ਸੁਰੱਖਿਆ ਅਤੇ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਉਹਨਾਂ ਨੇ 30 ਦਿਨਾਂ ਲਈ ਪਾਬੰਦੀਆਂ ਵਧਾਈਆਂ ਹਨ। ਬ੍ਰਿਟੇਨ ਵਿੱਚ ਵੀ ਭਾਰਤ ਤੋਂ ਯਾਤਰੀਆਂ ਦੀ ਐਂਟਰੀ ਬੰਦ ਹੈ। ਦਸ ਦਈਏ ਕਿ ਕੈਨੇਡਾ ਵਾਇਰਸ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਕੈਨੇਡਾ ਵਿੱਚ ਹੁਣ ਤਕ 13 ਲੱਖ 50 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਅਤੇ 25111 ਮੌਤਾਂ ਹੋ ਚੁੱਕੀਆਂ ਹਨ।

Click to comment

Leave a Reply

Your email address will not be published.

Most Popular

To Top