ਕੈਨੇਡਾ ਜਾਣ ਲਈ ਅਹਿਮ ਖ਼ਬਰ, ਕੈਨੇਡਾ ਜਾਣ ਲਈ ਲੈਣਾ ਪਵੇਗਾ ਕਿਸੇ ਤੀਜੇ ਦੇਸ਼ ਤੋਂ ਕੋਰੋਨਾ ਨੈਗੇਟਿਵ ਸਰਟੀਫਿਕੇਟ

ਕੈਨੇਡਾ ਜਾਣ ਵਾਲੇ ਪੰਜਾਬ ਦੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਤੇ ਰੋਕਾਂ ਕਾਰਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਾਰੋਬਾਰੀ ਵਪਾਰੀ ਵੀ ਅਜਿਹੀਆਂ ਰੁਕਾਵਟਾਂ ਕਾਰਨ ਡਾਢੇ ਦੁਖੀ ਹਨ। ਕੈਨੇਡਾ ਸਰਕਾਰ ਹੁਣ ਕੋਵਿਡ-19 ਤੋਂ ਬਚਾਅ ਲਈ ਹਰ ਸੰਭਵ ਜਤਨ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਅਜਿਹੇ ਸਾਰੇ ਵੈਰੀਐਂਟਸ ਤੋਂ ਬਚਅ ਲਈ ਹੁਣ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਸਿੱਧਾ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ।

ਅਧਿਕਾਰਤ ਟ੍ਰੈਵਲ ਐਡਵਾਇਜ਼ਰੀ ਵਿੱਚ ਸਪੱਸ਼ਟ ਆਖਿਆ ਗਿਆ ਹੈ ਕਿ ਭਾਰਤ ਦੀ ਕਿਸੇ ਵੀ ਕੋਵਿਡ-19 ਮੌਲੀਕਿਊਲਰ ਟੈਸਟ ਰਿਪੋਰਟ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਕੈਨੇਡਾ ਜਾਣ ਲਈ ਭਾਰਤੀ ਨਾਗਰਿਕ ਨੂੰ ਪਹਿਲਾਂ ਕਿਸੇ ਤੀਜੇ ਦੇਸ਼ ਵਿੱਚ ਜਾ ਕੇ ਰੁਕਣਾ ਹੋਵੇਗਾ। ਉੱਥੋਂ ਲੋੜੀਂਦਾ ਟੈਸਟ ਕਰਵਾ ਕੇ ਹੀ ਉਸ ਦੀ ਨੈਗੇਟਿਵ ਰਿਪੋਰਟ ਨਾਲ ਹੀ ਕੋਈ ਭਾਰਤੀ ਕੈਨੇਡਾ ਦੀ ਸੀਮਾ ਵਿੱਚ ਦਾਖ਼ਲ ਹੋ ਸਕੇਗਾ।
ਜਿਹੜੇ ਯਾਤਰੀ ਪਹਿਲਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਰਹਿ ਚੁੱਕੇ ਹਨ ਅਤੇ ਹੁਣ ਭਾਰਤ ਤੋਂ ਕੈਨੇਡਾ ਦੀ ਯਾਤਰਾ ਕਰਨੀ ਚਹੁੰਦੇ ਹਨ ਤਾਂ ਉਹਨਾਂ ਨੂੰ ਕਿਸੇ ਤੀਜੇ ਦੇਸ਼ ਵਿੱਚ ਕਰਵਾਇਆ ਗਿਆ ਕੋਰੋਨਾ ਵਾਇਰਸ ਟੈਸਟ ਪੇਸ਼ ਕਰਨਾ ਪਵੇਗਾ ਜੋ ਕਿ 14 ਤੋਂ 90 ਦਿਨ ਪਹਿਲਾਂ ਤੱਕ ਦਾ ਹੋ ਸਕਦਾ ਹੈ। ਕੈਨੇਡਾ ਦੇ ਨਾਲ ਨਾਲ ਹੋਰ ਵੀ ਕਈ ਦੇਸ਼ ਹਨ ਜਿੱਥੇ ਭਾਰਤੀਆਂ ਦੀ ਸਿੱਧੀ ਆਮਦ ਤੇ ਪਾਬੰਦੀ ਲਾਈ ਹੈ। ਭਾਰਤੀਆਂ ਲਈ ਕਈ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ।
