ਕੈਨੇਡਾ ’ਚ ਤਿੰਨ ਹੋਰ ਭਾਰਤੀ ਬਣੇ ਕੈਬਨਿਟ ਮੰਤਰੀ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਪੰਜਾਬ ਦਾ ਖੂਬ ਨਾਮ ਰੌਸ਼ਨ ਕੀਤਾ ਹੈ। ਕੈਨੇਡਾ ਦੇ ਓਂਟਾਰਿਓ ਪ੍ਰਾਂਤ ਦੀ ਸਰਕਾਰ ਵਿੱਚ ਦੋ ਹੋਰ ਭਾਰਤੀ ਮੂਲ ਦੇ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਫੇਰਬਦਲ ਤੋਂ ਪਹਿਲਾਂ ਸਰਕਾਰ ਵਿੱਚ ਕੇਵਲ ਇੱਕ ਸਿੱਖ ਮੰਤਰੀ ਪ੍ਰਭਮੀਤ ਸਕਾਰੀਆ ਸੀ। ਹੁਣ ਪਰਮ ਗਿੱਲ ਅਤੇ ਨੀਨਾ ਟਾਂਗਰੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਓਂਟਾਰਿਓ ਵਿੱਚ ਤਿੰਨ ਪੰਜਾਬੀ ਮੰਤਰੀ ਹੋ ਗਏ ਹਨ।

ਪਰਮ ਗਿੱਲ ਮੋਗਾ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਨਾਗਰਿਕਤਾ ਅਤੇ ਬਹੁਸੱਭਿਆਚਾਰਵਾਦ ਦਾ ਵਿਭਾਗ ਮਿਲਿਆ ਹੈ। ਨੀਨਾ ਟਾਂਗਰੀ ਨੂੰ ਛੋਟੇ ਵਿਭਾਗ ਅਤੇ ਲਾਲ ਫੀਤਾਸ਼ਾਹੀ ਵਿੱਚ ਕਮੀ ਵਿਭਾਗ ਦੀ ਸਹਾਇਕ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨੀਨਾ ਦਾ ਪਰਿਵਾਰ ਮੂਲ ਰੂਪ ਤੋਂ ਜਲੰਧਰ ਦੇ ਨੇੜੇ ਪਿੰਡ ਬਿਲਗਾ ਵਿੱਚ ਰਹਿੰਦਾ ਹੈ।
ਇਸ ਫੇਰਬਦਲ ਤੋਂ ਪਹਿਲਾਂ ਉਹ ਆਰਥਿਕ ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਮਾਮਲਿਆਂ ਦੇ ਮੰਤਰੀ ਦੀ ਪਾਰਲੀਮਾਨੀ ਸਹਾਇਕ ਵਜੋਂ ਸੇਵਾਵਾਂ ਦੇ ਰਹੀ ਸੀ। ਸਰਕਾਰ ਵਿੱਚ ਇਹ ਫੇਰਬਦਲ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਹੈ ਕਿਉਂ ਕਿ ਅਗਲੇ ਸਾਲ ਇੱਥੇ ਜੂਨ ਵਿੱਚ ਚੋਣਾਂ ਹੋਣੀਆਂ ਹਨ। ਪਰਮ ਗਿੱਲ (47) ਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕ ਉਸ ਨੂੰ ਮੰਤਰੀ ਦਾ ਅਹੁਦਾ ਮਿਲਣ ਤੋਂ ਹੈਰਾਨ ਹਨ।
ਗਿੱਲ ਨੇ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਉਹ ਮੰਤਰੀ ਬਣ ਸਕਦਾ ਹੈ ਜਿਸ ਦਾ ਪਾਲਣ-ਪੋਸ਼ਣ ਸਿਰਫ਼ ਮਾਂ ਨੇ ਹੀ ਕੀਤਾ ਹੋਵੇ। ਭਾਰਤ ਵਿੱਚ ਦੂਜੀ ਕੋਰੋਨਾ ਲਹਿਰ ਨੂੰ ਲੈ ਕੇ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਚਿੰਤਾ ਜ਼ਾਹਰ ਕੀਤੀ ਸੀ। ਉਹਨਾਂ ਕਿਹਾ ਕਿ ਕੈਨੇਡਾ ਭਾਰਤ ਦੀ ਮਦਦ ਕਰਨ ਲਈ ਤਿਆਰ ਹੈ।
