News

ਕੈਨੇਡਾ ’ਚ ਇਕਲੌਤੇ ਪੁੱਤ ਦੀ ਹੋਈ ਮੌਤ, ਧਾਂਹਾ ਮਾਰ ਰੋਈ ਮਾਂ

ਗੁਰਦਾਸਪੁਰ ਦੇ ਕਲਾਨੌਰ ‘ਚ ਪੈਂਦੇ ਅਗਵਾਨ ਦਾ ਬਲਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕਰੀਬ 10 ਮਹੀਨੇ ਪਹਿਲਾਂ ਕੈਨੇਡਾ ਵਿੱਚ ਪੜਾਈ ਕਰਨ ਗਿਆ ਸੀ। ਜਾਣਕਾਰੀ ਮੁਤਾਬਕ ਬਲਪ੍ਰੀਤ ਸਿੰਘ ਜਦੋਂ ਆਪਣੇ ਸਾਥੀਆਂ ਨਾਲ ਫ਼ਿਲਮ ਵੇਖਣ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।

PunjabKesari

ਬਲਪ੍ਰੀਤ ਸਿੰਘ ਦੀ ਮਾਂ ਬਲਵਿੰਦਰ ਕੌਰ ਦਾ ਰੋ ਰੋ ਬੁਰਾ ਹਾਲ ਹੈ ਅਤੇ ਹੁਣ ਬਲਪ੍ਰੀਤ ਸਿੰਘ ਦੀ ਮਾਂ ਸਰਕਾਰਾਂ ਨੂੰ ਲਾਹਨਤਾਂ ਪਾ ਰਹੀ ਹੈ। ਸ਼ਾਇਦ ਇਹ ਬੋਲ ਇੱਕ ਮਾਂ ਦੇ ਨਹੀਂ, ਸਗੋਂ ਹਜ਼ਾਰਾਂ ਉਨਾਂ ਮਾਵਾਂ ਦੇ ਹਨ ਜਿਨ੍ਹਾਂ ਦੇ ਪੁੱਤ ਭਾਵੇਂ ਕੈਨੇਡਾ ਅਮਰੀਕਾ ਨਹੀਂ ਗਏ। ਪਰ ਇੱਥੇ ਰਹਿੰਦਿਆਂ ਹੀ ਸਰਕਾਰਾਂ ਦੀਆਂ ਬਦਨੀਤੀਆਂ ਅਤੇ ਬਦਨੀਤਾਂ ਦੇ ਸ਼ਿਕਾਰ ਹੋ ਗਏ ਹਨ। ਨਸ਼ੇ ਨਾਲ ਮਰਿਆ ਨੌਜਵਾਨ ਵੀ ਸਰਕਾਰਾਂ ਦੀ ਦਿੱਤੀ ਮੌਤ ਹੀ ਮਰਦਾ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਫਾਹਾ ਲਾ ਕੇ ਮਰਿਆ ਨੌਜਵਾਨ ਵੀ।

ਇਸ ਦੁਖ਼ਦ ਘਟਨਾ ਦੇ ਸੰਬੰਧ ’ਚ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪੁਲਸ ਵਿੱਚੋਂ ਸੇਵਾਮੁਕਤ ਹੋਏ ਕੁਲਦੀਪ ਸਿੰਘ ਵਾਸੀ ਅਗਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖ਼ਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਕਰਨ ਲਈ ਗਿਆ ਸੀ।

ਉਸ ਨੇ ਦੱਸਿਆ ਕਿ ਐਤਵਾਰ ਬਲਪ੍ਰੀਤ ਦੇ ਦੋਸ ਮਹਿਕਪ੍ਰੀਤ ਸਿੰਘ ਵਾਸੀ ਕਲਾਨੌਰ ਦਾ ਕੈਨੇਡਾ ਤੋਂ ਫੋਨ ਆਇਆ। ਉਸ ਨੇ ਦੱਸਿਆ ਕਿ ਬਲਪ੍ਰੀਤ ਸਿੰਘ ਜਦੋਂ ਆਪਣੇ ਸਾਥੀਆਂ ਸਮੇਤ ਬੱਸ ਤੇ ਸਵਾਰ ਹੋ ਕੇ ਫ਼ਿਲਮ ਵੇਖਣ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

Click to comment

Leave a Reply

Your email address will not be published.

Most Popular

To Top