News

ਕੈਨੇਡਾ ’ਚ ਅਪ੍ਰੈਲ ਮਹੀਨੇ ਦਿਸੇਗਾ ਖਾਲਸਾਈ ਰੰਗ

ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਲੋਕ ਵਸਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਕਿ ਅੰਮ੍ਰਿਤਧਾਰੀ ਹਨ। ਉਹਨਾਂ ਵੱਲੋਂ ਕੈਨੇਡਾ ਵਿੱਚ ਵਿਰਾਸਤੀ ਮਹੀਨਾ ਮਨਾਉਣ ਦੀ ਯੋਜਨਾ ਬਣਾਈ ਗਈ ਹੈ। ਕੈਨੇਡਾ ’ਚ ਅਪ੍ਰੈਲ ਦਾ ਮਹੀਨਾ ਇਸੇ ਨਾਂ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਸਿੱਖਾਂ ਦੇ ਇਸ ਦੇਸ਼ ਵਿੱਚ ਪਾਏ ਜਾਣ ਵਾਲੇ ਮਹਾਨ ਯੋਗਦਾਨ ਨੂੰ ਚੇਤੇ ਕੀਤਾ ਜਾਂਦਾ ਹੈ।

Canada First Official Country with Sikh Heritage Month - SinghStation

30 ਅਪ੍ਰੈਲ, 2019 ਨੂੰ ਕੈਨੇਡੀਅਨ ਸੰਸਦ ਨੇ ਪੂਰੇ ਦੇਸ਼ ’ਚ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਸਿਰਫ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ ਇਕ ਮਹੀਨਾ ਮਨਾਇਆ ਜਾਂਦਾ ਸੀ। ਦਸ ਦਈਏ ਕਿ ਖਾਲਸਾ ਪੰਥ ਦੀ ਸਾਜਨਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਇਸੇ ਅਪ੍ਰੈਲ ਦੇ ਮਹੀਨੇ ਵਿਸਾਖੀ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ।

1 ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਸ਼ੁਰੂ ਹੋਣ ਮੌਕੇ ਕੈਨੇਡਾ ਦੇ ਡਾਇਵਰਸਿਟੀ, ਇਨਕਲੂਜ਼ਨ ਐਂਡ ਯੂਥ ਮਾਮਲਿਆਂ ਬਾਰੇ ਮੰਤਰੀ ਬੀਬਾ ਬਰਦੀਸ਼ ਚੈਗਰ ਨੇ ਅਪਣੇ ਬਿਆਨ ਵਿੱਚ ਕਿਹਾ ਕਿ ਸਿੱਖਾਂ ਨੇ ਸਮਾਜਕ, ਸਿਆਸੀ, ਆਰਥਿਕ ਤੇ ਸੱਭਿਆਚਾਰਕ ਤੌਰ ਤੇ ਅਪਣਾ ਯੋਗਦਾਨ ਪਾਇਆ ਹੈ।

ਕੈਨੇਡਾ ਵਿੱਚ 5 ਲੱਖ ਤੋਂ ਵੱਧ ਸਿੱਖ ਵਸਦੇ ਹਨ ਤੇ ਪਹਿਲੇ ਸਿੱਖ ਭਾਰਤ ਤੋਂ ਪ੍ਰਵਾਸ ਕਰ ਕੇ 19ਵੀਂ ਸਦੀ ਦੇ ਅੰਤ ਵਿੱਚ ਇੱਥੇ ਪਹੁੰਚੇ ਸਨ। ਉਹਨਾਂ ਕਿਹਾ ਕਿ ਸਿੱਖਾਂ ਨੇ ਕੈਨੇਡਾ ਵਿੱਚ ਹਰ ਖੇਤਰ ਵਿੱਚ ਅਪਣਾ ਵੱਧ-ਚੜ ਕੇ ਯੋਗਦਾਨ ਪਾਇਆ ਹੈ। ਕੈਨੇਡਾ ਵਿੱਚ ਟੋਰਾਂਟੋ, ਕੈਲਗਰੀ ਅਤੇ ਐਡਮਿੰਟਨ ਸ਼ਹਿਰਾਂ ਵਿੱਚ ਵਿਸਾਖੀ ਮੌਕੇ ਵੱਡਾ ਨਗਰ ਕੀਰਤਨ ਕੱਢਿਆ ਜਾਂਦਾ ਹੈ।

ਇਸ ਨਗਰ ਕੀਰਤਨ ਵਿੱਚ ਸਥਾਨਕ ਲੋਕ ਵੀ ਹਿੱਸਾ ਲੈਂਦੇ ਹਨ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ‘ਨਸਲਵਾਦ ਵਿਰੋਧੀ ਪਹਿਲਕਦਮੀਆਂ’ ਨਾਲ ਸਬੰਧਤ ਮਾਮਲਿਆਂ ਦੇ ਪਾਰਲੀਮਾਨੀ ਸਕੱਤਰ ਰਚਨਾ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੇ ਇਸ ਸੂਬੇ ਨੂੰ ਹੋਰ ਮਜ਼ਬੂਤ ਬਣਾਇਆ ਹੈ।  

Click to comment

Leave a Reply

Your email address will not be published. Required fields are marked *

Most Popular

To Top