ਕੈਨੇਡਾ ਗਈ ਕੁੜੀ ਨਾਲ ਹੋਇਆ ਅਜਿਹਾ ਕਿ ਪਰਿਵਾਰ ਦੀਆਂ ਖੁਸ਼ੀਆਂ ਹੋਈਆਂ ਤਬਾਹ

ਸੰਗਰੂਰ ਦੇ ਦਿੜ੍ਹਬਾ ਦੀ ਰਹਿਣ ਵਾਲੀ ਕੈਨੇਡਾ ਵਿੱਚ ਪੜ੍ਹਾਈ ਲਈ ਗਈ ਵਿਆਹੁਤਾ ਕੁੜੀ ਦੀ ਇੱਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਉਸ ਦੇ ਪੰਜਾਬ ਰਹਿੰਦੇ ਪਰਿਵਾਰ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ। ਮ੍ਰਿਤਕ ਕੁੜੀ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ 3 ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਲਈ ਗਈ ਸੀ ਅਤੇ ਹੁਣ ਪੜਾਈ ਪੂਰੀ ਤੋਂ ਬਾਅਦ ਕੰਮ ਕਰਦੀ ਸੀ।
ਜਦੋਂ ਓਹ ਆਪਣੇ ਕੰਮ ਤੇ ਜਾ ਰਹੀ ਸੀ ਤਾਂ ਅਚਾਨਕ ਇੱਕ ਟਰੱਕ ਨੇ ਉਸ ਦੀ ਪਤਨੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਓਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੀ ਸੂਚਨਾ ਮ੍ਰਿਤਕ ਕੁੜੀ ਦੇ ਪਤੀ ਨੂੰ ਕੁੜੀ ਦੇ ਕੰਮ ਵਾਲੇ ਮਾਲਕ ਵੱਲੋਂ ਦਿੱਤੀ ਗਈ। ਦੱਸ ਦਈਏ ਕਿ ਮ੍ਰਿਤਕ ਕੁੜੀ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਰਹਿੰਦੀ ਸੀ।
ਮ੍ਰਿਤਕ ਕੁੜੀ ਦੀ ਇੱਕ 6 ਸਾਲ ਬੱਚੀ ਵੀ ਹੈ ਜਿਹੜੀ ਅਪਣੇ ਪਿਤਾ ਕੋਲ ਪੰਜਾਬ ਰਹਿੰਦੀ ਹੈ। ਹੁਣ ਮ੍ਰਿਤਕ ਕੁੜੀ ਦੇ ਪਤੀ ਵੱਲੋਂ ਖੁਦ ਕੈਨੇਡਾ ਜਾ ਕੇ ਅਪਣੀ ਪਤਨੀ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।