ਕੈਨੇਡਾ ਗਈ ਪੰਜਾਬੀ ਔਰਤ ਨਾਲ ਵਾਪਰਿਆ ਭਾਣਾ, ਡੂੰਘੇ ਸਦਮੇ ’ਚ ਪਰਿਵਾਰ

 ਕੈਨੇਡਾ ਗਈ ਪੰਜਾਬੀ ਔਰਤ ਨਾਲ ਵਾਪਰਿਆ ਭਾਣਾ, ਡੂੰਘੇ ਸਦਮੇ ’ਚ ਪਰਿਵਾਰ

ਪੰਜਾਬ ਤੋਂ ਨੌਜਵਾਨ ਮੁੰਡੇ ਕੁੜੀਆਂ ਕੰਮ ਦੀ ਭਾਲ ਵਿੱਚ ਵਿਦੇਸ਼ਾਂ ਦਾ ਰਾਹ ਅਪਣਾਉਂਦੇ ਹਨ। ਉਹਨਾਂ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਸ ਨਾਲ ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ। ਹੁਣ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਕੈਨੇਡਾ ਦੇ ਸ਼ਹਿਰ ਵਿਨੀਪੈਗ ਇੱਕ ਭਿਆਨਕ ਸੜਕ ਹਾਦਸੇ ਦਰਮਿਆਨ ਮੌਤ ਹੋ ਗਈ ਹੈ।

ਸਰਬਜੀਤ ਕੌਰ ਬੀਤੇ ਕੱਲ੍ਹ ਆਪਣੇ ਕੰਮ ਤੋਂ ਵਾਪਿਸ ਆਪਣੀ ਕਾਰ ਤੇ ਘਰ ਪਰਤ ਰਹੀ ਸੀ ਤਾਂ ਗ਼ਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਸਰਬਜੀਤ ਕੌਰ ਮੋਗਾ ਨਜ਼ਦੀਕ ਪਿੰਡ ਰੌਲੀ ਵਿੱਚ ਵਿਆਹੀ ਸੀ। 2012 ਵਿੱਚ ਆਪਣੇ ਪਤੀ ਦੋ ਬੱਚਿਆਂ ਨਾਲ ਪੀਆਰ ਹੋ ਕੇ ਵਿੰਨੀਪੈਗ ਗਈ ਸੀ।

ਮ੍ਰਿਤਕ ਦੇ ਇੱਕ ਧੀ ਅਤੇ ਪੁੱਤਰ ਸਨ। ਪਿੰਡ ਰੋਲੀ ਵਿੱਚ ਜਿਊ ਹੀ ਇਸ ਘਟਨਾ ਦਾ ਪਤਾ ਚੱਲਿਆ ਤਾਂ ਮਾਤਮ ਦਾ ਮਾਹੌਲ ਛਾ ਗਿਆ ਹੈ। ਦੱਸ ਦਈਏ ਕਿ ਇਸ ਤੋਂ 2 ਦਿਨ ਪਹਿਲਾਂ ਖੰਨਾ ਦੇ ਪਿੰਡ ਕਲਾੜ ਦੀ ਵਸਨੀਕ ਪਵਨਪ੍ਰੀਤ ਕੌਰ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

Leave a Reply

Your email address will not be published. Required fields are marked *