ਕੈਦੀਆਂ ਨਾਲ ਪਰਿਵਾਰ ਦੀ ਸਿੱਧੀ ਮੁਲਾਕਾਤ ਦੇ ਸਿਸਟਮ ਦੀ ਇਸ ਜੇਲ੍ਹ ’ਚ ਹੋਈ ਸ਼ੁਰੂਆਤ

 ਕੈਦੀਆਂ ਨਾਲ ਪਰਿਵਾਰ ਦੀ ਸਿੱਧੀ ਮੁਲਾਕਾਤ ਦੇ ਸਿਸਟਮ ਦੀ ਇਸ ਜੇਲ੍ਹ ’ਚ ਹੋਈ ਸ਼ੁਰੂਆਤ

ਮਹਿਲਾ ਜੇਲ੍ਹ ਅਤੇ ਬ੍ਰਿਸਟੋਲ ਜੇਲ੍ਹ ‘ਚ ਅੱਜ ਤੋਂ ਪਰਿਵਾਰਿਕ ਮੁਲਾਕਾਤ ਦੀ ਯੋਜਨਾ ਨੂੰ ਲਾਗੂ ਕਰ ਦਿੱਤਾ ਹੈ। ਮਹਿਲਾ ਜੇਲ੍ਹ ‘ਚ ਇਸ ਦਾ ਉਦਘਾਟਨ ਬਾਬਾ ਸ਼੍ਰੀ ਜੈਰਾਮ ਦਾਸ ਜੈਨ ਚੈਰੀਟੇਬਲ ਟਰੱਸਟ ਦੇ ਸਚਿਨ ਵਿਸ਼ਾਲ ਜੈਨ ਨੇ ਕੀਤਾ। ਇਸ ਯੋਜਨਾ ਤਹਿਤ ਮਹਿਲਾ ਜੇਲ੍ਹ ‘ਚ 6 ਅਤੇ ਬ੍ਰਿਸਟੋਲ ਜੇਲ੍ਹ ‘ਚ 4 ਪਰਿਵਾਰਿਕ ਮੈਂਬਰਾਂ ਦੀ ਮੁਲਾਕਾਤ ਕਰਵਾਈ ਗਈ ਹੈ। ਮਹਿਲਾ ਜੇਲ੍ਹ ਦੀ ਡਿਪਟੀ ਸੁਪਰਡੈਂਟ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਸੁਵਿਧਾ ਸ਼ੁਰੂ ਕਰਨ ਨਾਲ ਕੈਦੀਆਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਵਿਸ਼ਾਲ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇੱਕ ਚੰਗਾ ਉਪਰਾਲਾ ਹੈ। ਪੰਜਾਬ ਦੇ ਜੇਲ੍ਹ ਵਿਭਾਗ ਨੇ ਵੀਰਵਾਰ ਨੂੰ ਕੈਦੀਆਂ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਨਾਲ ਜੇਲ੍ਹ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੱਸਿਆ ਗਿਆ ਹੈ ਕਿ ਪਹਿਲਾਂ ਸੂਬੇ ਦੀਆਂ 23 ਜੇਲ੍ਹਾਂ ਵਿੱਚ ਇਹ ‘ਪਰਿਵਾਰਕ ਮੁਲਾਕਾਤਾਂ’ ਸ਼ੁਰੂ ਕੀਤੀਆਂ ਗਈਆਂ ਸੀ।

ਇਸ ਯੋਜਨਾ ਤਹਿਤ ਹੁਣ ਪਰਿਵਾਰ ਸਿੱਧੇ ਤੌਰ ਤੇ ਕੈਦੀਆਂ ਨੂੰ ਮਿਲ ਸਕਦੇ ਹਨ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੀਸ਼ਾ ਜਾਂ ਕੰਧ ਨਹੀਂ ਹੋਵੇਗੀ। ਇਸ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ, ਜਿੱਥੇ ਕੈਦੀ ਆਪਣੇ ਪਰਿਵਾਰ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਸਕਦੇ ਹਨ।

Leave a Reply

Your email address will not be published.