Uncategorized

ਕੈਂਸਰ ਅਤੇ ਤਣਾਅ ਨੂੰ ਦੂਰ ਕਰਦੀ ਹੈ ਕਾਲੀ ਮਿਰਚ, ਹੋਰ ਵੀ ਬਿਮਾਰੀਆਂ ਨੂੰ ਕਰੇ ਖਤਮ

ਕਾਲੀ ਮਿਰਚ ਦਾ ਸੇਵਨ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਪਰ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਸਿਰਫ 2 ਤੋਂ 3 ਕਾਲੀ ਮਿਰਚ ਦੇ ਦਾਣੇ ਹੀ ਖਾਣੇ ਠੀਕ ਰਹਿੰਦੇ ਹਨ। ਇੰਨਾ ਹੀ ਨਹੀਂ ਤੁਸੀਂ ਕਾਲੀ ਮਿਰਚ ਦੀ ਵਰਤੋਂ ਨਾਲ ਕਈ ਬੀਮਾਰੀਆਂ ਦਾ ਇਲਾਜ ਘਰ ਬੈਠੇ ਹੀ ਕਰ ਸਕਦੇ ਹੋ। ਆਯੁਰਵੈਦ ‘ਚ ਕਾਲੀ ਮਿਰਚ ਨੂੰ ਔਸ਼ਧੀ ਦੱਸਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…

Is Black Pepper Good for You, or Bad? Nutrition, Uses, and More

ਕੈਂਸਰ

ਔਰਤਾਂ ਲਈ ਕਾਲੀ ਮਿਰਚ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਾਲੀ ਮਿਰਚ ‘ਚ ਵਿਟਾਮਿਨ ਸੀ, ਵਿਟਾਮਿਨ ਏ, ਕਾਰੋਟੇਨਸ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ,ਜਿਸ ਨਾਲ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

ਤਣਾਅ ਨੂੰ ਦੂਰ ਕਰੇ

ਕਾਲੀ ਮਿਰਚ ਵਿੱਚ ਪਿਪਰਾਈਨ ਮੌਜੂਦ ਹੁੰਦੀ ਹੈ ਜਿਸ ਕਾਰਨ ਇਹ ਲੋਕਾਂ ਦੀ ਟੈਨਸ਼ਨ ਅਤੇ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਪੁਰਾਣੇ ਲੋਕ ਕਾਲੀ ਮਿਰਚ ਦੇ ਸੇਵਨ ਨੂੰ ਕਾਫ਼ੀ ਅਹਿਮੀਅਤ ਦਿੰਦੇ ਹਨ।

5 Ways To Manage Stress With Physical Therapy - Regional Physical Therapy,  Inc.

ਹਿੱਚਕੀ

ਹਰੇ ਪੁਦੀਨੇ ਦੀਆਂ 30 ਪੱਤੀਆਂ, 2 ਚਮਚੇ ਸੌਂਫ, ਮਿਸ਼ਰੀ ਅਤੇ ਕਾਲੀ ਮਿਰਚ ਨੂੰ ਪੀਸ ਕੇ ਇਕ ਗਲਾਸ ਪਾਣੀ ‘ਚ ਉਬਾਲ ਲਓ। ਇਸ ਮਿਸ਼ਰਣ ਨੂੰ ਪੀਣ ਨਾਲ ਹਿੱਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 5 ਕਾਲੀਆਂ ਮਿਰਚਾਂ ਨੂੰ ਸਾੜ ਕੇ ਪੀਸ ਕੇ ਵਾਰ-ਵਾਰ ਸੁੰਘਣ ਨਾਲ ਵੀ ਹਿੱਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਦੰਦਾਂ ਨੂੰ ਠੀਕ ਕਰੇ

ਕਾਲੀ ਮਿਰਚ ਦਾ ਸੇਵਨ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਕਾਲੀ ਮਿਰਚ ਨਾਲ ਮਸੂੜਿਆਂ ਦੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਾਲੀ ਮਿਰਚ, ਲੂਣ ਅਤੇ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਦੰਦਾਂ ਅਤੇ ਮਸੂੜਿਆਂ ‘ਤੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਰਾਹਤ ਮਿਲੇਗੀ। 

ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰਦੀ ਦੇ ਮੌਸਮ ‘ਚ ਹੋਣ ਵਾਲੀ ਖੰਘ ਅਤੇ ਜ਼ੁਕਾਮ ਤੋਂ ਤੁਹਾਨੂੰ ਰਾਹਤ ਮਿਲਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਤੁਹਾਡਾ ਗਲ੍ਹਾ ਵੀ ਸਾਫ ਰਹਿੰਦਾ ਹੈ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ। 

ਢਿੱਡ ਦੇ ਕੀੜਿਆਂ ਲਈ

ਕਾਲੀ ਮਿਰਚ ਦੇ ਪਾਊਡਰ ਨੂੰ ਖਾਣੇ ‘ਚ ਇਸਤੇਮਾਲ ਕਰਨ ਨਾਲ ਢਿੱਡ ਦੇ ਕੀੜਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਦੇ ਨਾਲ ਸੌਗੀ ਖਾਣ ਨਾਲ ਵੀ ਢਿੱਡ ਦੇ ਕੀੜੇ ਮਰ ਜਾਂਦੇ ਹਨ।

ਗੈਸ ਅਤੇ ਐਸਡਿਟੀ

ਆਧੁਨਿਕ ਜੀਵਨਸ਼ੈਲੀ ਦੇ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਆਮ ਹੈ। ਜੇਕਰ ਤੁਹਾਨੂੰ ਵੀ ਇਹ ਪ੍ਰੇਸ਼ਾਨੀ ਹੈ ਤਾਂ ਨਿੰਬੂ ਦੇ ਰਸ ‘ਚ ਕਾਲਾ ਲੂਣ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਇਕ ਚੁਟਕੀ ਰੋਜ਼ ਖਾਣ ਨਾਲ ਗੈਸ ਨਾਲ ਹੋਣ ਵਾਲੇ ਦਰਦ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top