ਕੈਂਡਲ ਮਾਰਚ ਦੌਰਾਨ ਸਿੱਧੂ ਦੇ ਮਾਪਿਆਂ ਨੇ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

 ਕੈਂਡਲ ਮਾਰਚ ਦੌਰਾਨ ਸਿੱਧੂ ਦੇ ਮਾਪਿਆਂ ਨੇ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਬੀਤੇ ਦਿਨੀਂ ਕੈਂਡਲ ਮਾਰਚ ਕੱਢਿਆ ਗਿਆ ਸੀ। ਇਸ ਕੈਂਡਲ ਮਾਰਚ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਰਕਾਰ ਅੱਗੇ 3 ਮੰਗਾਂ ਰੱਖੀਆਂ ਹਨ। ਸਿੱਧੂ ਦੇ ਪਿਤਾ ਨੇ ਕਿਹਾ ਕਿ, ਮੇਰੇ ਪੁੱਤ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਲਈ ਇੱਕ ਸ਼ਕਤੀਸ਼ਾਲੀ ਕਮਿਸ਼ਨ ਬਣਾਇਆ ਜਾਣ ਚਾਹੀਦਾ ਹੈ।

ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੇਰੇ ਪੁੱਤ ਦੀ ਸੁਰੱਖਿਆ ਕਿਸ ਨੇ ਅਤੇ ਕਿਉਂ ਲਈ? ਪੰਜਾਬ ਦੀ ਫ਼ਿਲਮ ਇੰਡਸਟਰੀ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ, ਗੈਂਗਸਟ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ।”

ਬਲਕੌਰ ਸਿੰਘ ਦੀਆਂ ਤਿੰਨ ਮੰਗਾਂ

ਸਿੱਧੂ ਮੂਸੇਵਾਲਾ ਨੂੰ ਸੁਰੱਖਿਆ ਕਿਉਂ ਦਿੱਤੀ ਗਈ ਅਤੇ ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ ਅਤੇ ਇਸ ਵਿੱਚ ਕਿਹੜੇ-ਕਿਹੜੇ ਲੋਕ ਸਾਮਲ ਸਨ, ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾਵੇ ਅਤੇ ਉਹਨਾਂ ਲੋਕਾਂ ਦੇ ਨਾਂ ਸਾਹਮਣੇ ਲਿਆਂਦਾ ਜਾਵੇ।

ਬਹੁਤ ਸਾਰੇ ਲੋਕ ਜਿਹੜੇ ਚਿੱਟੇ ਕੱਪੜਿਆਂ ਵਿਚ ਵਤਨ ਵਿਚ ਰਹਿੰਦੇ ਹਨ ਅਤੇ ਜੋ ਕਦੇ ਲਾਰੈਂਸ ਬਿਸ਼ਨੋਈ ਨੂੰ ਆਪਣਾ ਭਰਾ ਕਹਿੰਦੇ ਸਨ ਅਤੇ ਅੱਜ ਕੱਲ੍ਹ 20 – 20 ਗੰਨਮੈਨਾਂ ਨਾਲ ਸੁਰੱਖਿਆ ਦੀ ਮੰਗ ਕਰ ਰਹੇ ਹਨ ਜੋ ਹਰ ਫਿਰੌਤੀ ਵਿਚ 15% ਹਿੱਸਾ ਮੰਗ ਰਹੇ ਹਨ, ਉਨ੍ਹਾਂ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਪਿਛਲੇ ਸਾਲਾਂ ਵਿੱਚ ਕਿੰਨਾ ਵਧੀ ਹੈ ਅਤੇ ਉਹਨਾਂ ਦਾ ਕੀ ਹੱਥ ਹੈ।

ਪੰਜਾਬ ਦੀ ਫ਼ਿਲਮ ਇੰਡਸਟਰੀ ਜਿਸ ਨੂੰ ਪਾਲੀਵੁੱਡ ਕਿਹਾ ਜਾਂਦਾ ਹੈ, ਉਸ ਦਾ ਅੰਡਰਵਰਲਡ ਨਾਲ ਕੀ ਸਬੰਧ ਹੈ, ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਉਂਦੇ ਹਨ, ਉਨ੍ਹਾਂ ਦੇ ਨਾਂ ਸਾਹਮਣੇ ਆਉਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ, ਪੁਲਿਸ ਅਪਣਾ ਕੰਮ ਕਰ ਰਹੀ ਹੈ ਪਰ ਲੜਾਈ ਲੰਬੀ ਹੈ। ਗੈਂਗਸਟਰ 200 ਬੰਦਿਆਂ ਦੀ ਵੀਆਈਪੀ ਸੁਰੱਖਿਆ ਲੈ ਕੇ ਚੱਲਦੇ ਰਹਿਣਗੇ, ਉਦੋਂ ਤੱਕ ਸਾਡੇ ਦਿਲ ਦੁਖਦੇ ਰਹਿਣਗੇ। ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸਰਕਾਰ ਦੀ ਕਾਰਵਾਈ ਤੋਂ ਮਾਪੇ ਸੰਤੁਸ਼ਟ ਨਹੀਂ ਹਨ। ਉਸ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਤਾਂ ਪੁਲਸ ਨੇ ਫੜ ਲਏ ਪਰ ਸਾਰੀ ਸਾਜ਼ਿਸ਼ ਰਚਣ ਵਾਲੇ ਬਾਹਰ ਹਨ। ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰਨ ਵਾਲੇ ਅਧਿਕਾਰੀ ‘ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਸ ਨੇ ਗਲਤੀ ਮੰਨੀ।

 

Leave a Reply

Your email address will not be published.