ਕੇਸ ਪ੍ਰਾਪਰਟੀ ਵਜੋਂ ਥਾਣੇ ਦੇ ਕਬਜ਼ੇ ਵਿੱਚ ਰਹੇਗਾ ਝੂਲਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

 ਕੇਸ ਪ੍ਰਾਪਰਟੀ ਵਜੋਂ ਥਾਣੇ ਦੇ ਕਬਜ਼ੇ ਵਿੱਚ ਰਹੇਗਾ ਝੂਲਾ, ਅਦਾਲਤ ਨੇ ਸੁਣਾਇਆ ਇਹ ਫੈਸਲਾ

ਸਥਾਨਕ ਫੇਜ਼-8 ‘ਚ ਸਥਿਤ ਦੁਸਹਿਰਾ ਗ੍ਰਾਊਂਡ ‘ਚ ਝੂਲਾ ਡਿੱਗਣ ਕਾਰਨ ਲੱਖਾਂ ਰੁਪਏ ਦੀ ਕੀਮਤ ਵਾਲਾ ਝੂਲਾ ਕੇਸ ਪ੍ਰਾਪਰਟੀ ਵਜੋਂ ਸੰਬੰਧਿਤ ਥਾਣੇ ਦੇ ਕਬਜ਼ੇ ਵਿੱਚ ਰਹੇਗਾ। ਅਦਾਲਤ ਵੱਲੋਂ ਇਸ ਮਾਮਲੇ ਦੇ ਤਿੰਨਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਫੇਜ਼-8 ਥਾਣਾ ਪੁਲਿਸ ਨੇ ਮੇਲੇ ਦੇ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲੇ ਦੇ ਮਾਲਿਕ ਗੌਰਵ ਅਤੇ ਉਸ ਦੇ ਸੰਚਾਲਕ ਆਰਿਫ ਨੂੰ ਗ੍ਰਿਫ਼ਤਾਰ ਕਰ ਲਿਆ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਲੱਖਾਂ ਰੁਪਏ ਦੇ ਝੂਲੇ ਨੂੰ ਰੱਖਣ ਲਈ ਵੀ ਪੁਲਿਸ ਨੂੰ ਬਹੁਤ ਯਤਨ ਕਰਨੇ ਪੈ ਰਹੇ ਹਨ। ਜਾਣਕਾਰੀ ਅਨੁਸਾਰ ਝੂਲੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਲਈ ਖੋਲ ਕੇ ਟਰੱਕਾਂ ਵਿੱਚ ਭਰਿਆ ਜਾਂਦਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਡਰਾਪ ਟਾਵਰ ਦਾ ਝੂਲਾ 50 ਫੁੱਟ ਉਪਰ ਤੋਂ ਡਿੱਗ ਗਿਆ ਸੀ, ਜਿਸ ਕਾਰਨ ਲਗਭਗ 10 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਇਹ ਝੂਲਾ ਨਵਾਂ ਸੀ, ਜੋ ਪਹਿਲੀ ਵਾਰ ਮੇਲੇ ਵਿੱਚ ਲਿਆਂਦਾ ਗਿਆ ਸੀ ਅਤੇ ਹਾਈਡ੍ਰੋਲਿਕ ਤਾਰ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਸੀ।

Leave a Reply

Your email address will not be published.