ਕੇਸਰ ਦੁੱਧ ਪੀਣ ਨਾਲ ਸਿਹਤ ਨੂੰ ਇਕ ਨਹੀਂ ਬਲਕਿ ਹੁੰਦੇ ਨੇ ਅਨੇਕ ਫ਼ਾਇਦੇ

 ਕੇਸਰ ਦੁੱਧ ਪੀਣ ਨਾਲ ਸਿਹਤ ਨੂੰ ਇਕ ਨਹੀਂ ਬਲਕਿ ਹੁੰਦੇ ਨੇ ਅਨੇਕ ਫ਼ਾਇਦੇ

ਕੇਸਰ ਇੱਕ ਅਜਿਹਾ ਮਸਾਲਾ ਹੈ ਜੋ ਕਿ ਪਕਵਾਨਾਂ ਵਿੱਚ ਸਵਾਦ ਅਤੇ ਖੁਸ਼ਬੂ ਵਧਾਉਣ ਇਸਤੇਮਾਲ ਕੀਤਾ ਜਾਂਦਾ ਹੈ। ਕੇਸਰ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਮੰਨਿਆ ਜਾਂਦਾ ਹੈ। ਕੇਸਰ ਵਾਲੇ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ।

ਕੇਸਰ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਕੇਸਰ ਵਿੱਚ ਔਸ਼ਧੀ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਕੇਸਰ ਵਿੱਚ ਕੈਲਸ਼ੀਅਮ, ਆਇਰਨ, ਵਿਟਾਮਿਨ ਸੀ, ਫਾਸਫੋਰਸ, ਵਿਟਾਮਿਨ ਬੀ6, ਥਿਆਮੀਨ, ਫੋਲੇਟ, ਮੈਗਨੀਸ਼ੀਅਮ ਅਤੇ ਕਾਪਰ ਆਦਿ ਗੁਣ ਹੁੰਦੇ ਹਨ।

ਕੇਸਰ ਵਾਲਾ ਦੁੱਧ ਪੀਣ ਦੇ ਫ਼ਾਇਦੇ

ਚੰਗੀ ਨੀਂਦ

ਜੇ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਕੇਸਰ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਕੇਸਰ ‘ਚ ਮੌਜੂਦ ਕ੍ਰੋਸਿਨ ਨੀਂਦ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਜਿਸ ਨਾਲ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

Four Surprising Ways to Get a Better Night's Sleep

ਪਾਚਨ ਪ੍ਰਣਾਲੀ

ਕੇਸਰ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦੇ ਹਨ। ਕੇਸਰ ਵਾਲੇ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਕਿਰਿਆ ਨੂੰ ਸੁਧਾਰਿਆ ਜਾ ਸਕਦਾ ਹੈ।

ਜ਼ੁਕਾਮ ਤੋਂ ਰਾਹਤ

ਸਰਦੀਆਂ ਵਿੱਚ ਰੋਜ਼ਾਨਾ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਕੇਸਰ ‘ਚ ਪਾਏ ਜਾਣ ਵਾਲੇ ਗੁਣ ਜ਼ੁਕਾਮ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ।

ਚਮੜੀ ਲਈ ਮਦਦਗਾਰ

ਕੇਸਰ ਦੀ ਵਰਤੋਂ ਨਾ ਸਿਰਫ਼ ਸਿਹਤ ਲਈ ਕੀਤੀ ਜਾਂਦੀ ਹੈ, ਸਗੋਂ ਇਹ ਸੁੰਦਰਤਾ ਵਧਾਉਣ ਵਿਚ ਵੀ ਮਦਦਗਾਰ ਹੋ ਸਕਦੀ ਹੈ। ਰੋਜ਼ਾਨਾ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਗਠੀਏ ਤੋਂ ਰਾਹਤ

ਕੇਸਰ ‘ਚ ਪਾਇਆ ਜਾਣ ਵਾਲਾ ਕ੍ਰੋਸੀਟਿਨ ਸਰੀਰ ਦੀ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੇਸਰ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਜੋੜਾਂ ‘ਤੇ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

Leave a Reply

Your email address will not be published.