News

ਕੇਰਲ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਛੱਡੀ ਪਾਰਟੀ

ਕੇਰਲ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲਗਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਪੀਸੀ ਚਾਕੋ ਨੇ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਆਗੂ ਪੀਸੀ ਚਾਕੋ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਅਪਣਾ ਅਸਤੀਫ਼ਾ ਭੇਜਿਆ ਹੈ। ਪੀਸੀ ਚਾਕੋ ਨੇ ਕਿਹਾ ਕਿ, “ਮੈਂ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਅਤੇ ਮੈਂ ਮੇਰਾ ਅਸਤੀਫ਼ਾ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ।”

ਅਸਤੀਫ਼ੇ ਤੋਂ ਬਾਅਦ ਪੀਸੀ ਚਾਕੋ ਨੇ ਕਿਹਾ ਕਿ, “ਮੈਂ ਪਿਛਲੇ ਕਈ ਦਿਨਾਂ ਤੋਂ ਇਸ ’ਤੇ ਵਿਚਾਰ ਕਰ ਰਿਹਾ ਸੀ। ਕੇਰਲ ਵਿੱਚ ਲੋਕ ਚਾਹੁੰਦੇ ਹਨ ਕਿ ਕਾਂਗਰਸ ਪਾਰਟੀ ਜਿੱਤੇ, ਪਰ ਕਾਂਗਰਸ ਵਿੱਚ ਧੜੇਬੰਦੀ ਦੇ ਚਲਦੇ ਇਹ ਨਹੀਂ ਹੋ ਸਕਦਾ। ਮੈਂ ਧੜੇਬੰਦੀ ਨੂੰ ਖ਼ਤਮ ਕੀਤੇ ਜਾਣ ਨੂੰ ਲੈ ਕੇ ਪਾਰਟੀ ਹਾਈਕਮਾਂਡ ਨਾਲ ਕਈ ਵਾਰ ਗੱਲ ਕੀਤੀ ਪਰ ਪਾਰਟੀ ਹਾਈਕਮਾਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਮੈਂ ਧੜੇਬੰਦੀ ਨੂੰ ਲੈ ਕੇ ਏ ਅਤੇ ਆਈ ਗਰੁੱਪ ਬਣਾਉਣ ਦਾ ਵੀ ਪ੍ਰਸਤਾਵ ਰੱਖਿਆ ਸੀ ਪਰ ਕਾਂਗਰਸ ਹਾਈਕਮਾਂਡ ਇਸ ਆਫ਼ਤ ਦਾ ਗਵਾਹ ਹੈ।”

ਉਹਨਾਂ ਅੱਗੇ ਕਿਹਾ ਕਿ, “ਕੇਰਲ ਕਾਂਗਰਸ ਨਾਲ ਕੰਮ ਕਰਨਾ ਉਹਨਾਂ ਲਈ ਹੁਣ ਮੁਸ਼ਕਿਲ ਹੋ ਗਿਆ ਹੈ ਇਸ ਲਈ ਉਹਨਾਂ ਨੇ ਅਸਤੀਫ਼ਾ ਦੇਣ ਦਾ ਮੰਨ ਬਣਾਇਆ।” ਉਹਨਾਂ ਨੇ ਕਾਂਗਰਸ ਦੀ ਤਰੀਫ ਕਰਦਿਆਂ ਕਿਹਾ ਕਿ, “ਕਾਂਗਰਸ ਇਕ ਪਾਰਟੀ ਨਹੀਂ ਇਕ ਮਹਾਨ ਪਰੰਪਰਾ ਹੈ। ਕਾਂਗਰਸ ਦਾ ਮੈਂਬਰ ਹੋਣਾ ਸਨਮਾਨ ਦੀ ਗੱਲ ਹੈ, ਅੱਜ ਕੇਰਲ ਵਿੱਚ ਕੋਈ ਵੀ ਵਿਅਕਤੀ ਕਾਂਗਰਸ ਦਾ ਮੈਂਬਰ ਬਣਨਾ ਨਹੀਂ ਚਾਹੁੰਦਾ।” ਦਸ ਦਈਏ ਕਿ 140 ਮੈਂਬਰ ਕੇਰਲ ਵਿਧਾਨ ਸਭਾ ਲਈ ਚੋਣਾਂ 6 ਅਪ੍ਰੈਲ ਨੂੰ ਹੋਣਗੀਆਂ।   

Click to comment

Leave a Reply

Your email address will not be published. Required fields are marked *

Most Popular

To Top