ਕੇਰਲ ਨੇ ਪੰਜਾਬ ਤੋਂ ਕੀਤੀ ਪਰਾਲੀ ਦੀ ਮੰਗ, ਟਰੇਨਾਂ ‘ਚ ਲੱਦ ਕੇ ਕੇਰਲ ਭੇਜੀ ਜਾਵੇਗੀ ਪਰਾਲੀ

 ਕੇਰਲ ਨੇ ਪੰਜਾਬ ਤੋਂ ਕੀਤੀ ਪਰਾਲੀ ਦੀ ਮੰਗ, ਟਰੇਨਾਂ ‘ਚ ਲੱਦ ਕੇ ਕੇਰਲ ਭੇਜੀ ਜਾਵੇਗੀ ਪਰਾਲੀ

ਪੰਜਾਬ ਵਿੱਚ ਪਰਾਲੀ ਨੂੰ ਸਾੜਨਾ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪਰ ਹੁਣ ਇਸ ਦਾ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ। ਦਰਅਸਲ ਹੁਣ ਪੰਜਾਬ ਦੀ ਕਰੋੜਾਂ ਟਨ ਦੀ ਪਰਾਲੀ ਰੇਲਗੱਡੀ ਰਾਹੀਂ ਕੇਰਲ ਜਾਵੇਗੀ। ਕੇਰਲ ਨੇ ਆਪਣੇ ਸੂਬੇ ਵਿੱਚ ਪਸ਼ੂਆਂ ਦੇ ਚਾਰੇ ਲਈ ਪੰਜਾਬ ਤੋਂ ਪਰਾਲੀ ਦੀ ਮੰਗ ਕੀਤੀ ਹੈ।

Incidents of stubble burning in Punjab increased 3 times in 9 days, Delhi  Air Pollution alert | पंजाब में पराली जलाने की घटनाएं 9 दिन में 3 गुना  बढ़ीं, दिल्ली की हवा

ਕੇਰਲ ਨੇ ਕਿਹਾ ਕਿ ਉਹ ਪਰਾਲੀ ਨੂੰ ਕਿਸਾਨ ਰੇਲ ਯੋਜਨਾ ਤਹਿਤ ਲਿਜਾਣ ਦਾ ਪ੍ਰਬੰਧ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਵੀ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਪੰਜਾਬ ਵਿੱਚ ਹਰ ਸਾਲ 2 ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਕਰੋੜਾਂ ਟਨ ਪਰਾਲੀ ਸੰਭਾਲਣਾ ਪੰਜਾਬ ਸਰਕਾਰ ਲਈ ਸਮੱਸਿਆ ਬਣਿਆ ਹੋਇਆ ਹੈ।

ਦੂਜੇ ਪਾਸੇ ਕੇਰਲ ਵਿੱਚ ਚਾਰੇ ਦੀ ਭਾਰੀ ਕਿੱਲਤ ਹੈ। ਕੇਰਲਾ ਦੇ ਤੱਟਵਰਤੀ ਰਾਜ ਵਿੱਚ ਘੱਟ ਵਾਹੀਯੋਗ ਜ਼ਮੀਨ ਦੇ ਕਾਰਨ, ਜੋ ਕਿ ਪਸ਼ੂਆਂ ਲਈ ਲੋੜੀਂਦਾ ਚਾਰਾ ਨਹੀਂ ਪੈਦਾ ਕਰਦਾ, ਇਸ ਲਈ ਕੇਰਲਾ ਨੇ ਪੰਜਾਬ ਤੋਂ ਪਰਾਲੀ ਚੁੱਕਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published.