News

ਕੇਰਲ ਦੇ ਲੋਕ ਪੜ੍ਹੇ ਲਿਖੇ ਨੇ, ਇਸ ਲਈ ਭਾਜਪਾ ਨੂੰ ਵੋਟ ਨਹੀਂ ਪਾਉਂਦੇ: ਭਾਜਪਾ ਲੀਡਰ

ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਰਲ ਵਿੱਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਹੋਰਨਾਂ ਸੂਬਿਆਂ ਦੀ ਤਰ੍ਹਾਂ ਕੇਰਲ ਨੂੰ ਲੈ ਕੇ ਭਾਜਪਾ ਨੂੰ ਕਾਫ਼ੀ ਉਮੀਦਾਂ ਹਨ। ਭਾਜਪਾ ਦੀਆਂ ਇਹਨਾਂ ਉਮੀਦਾਂ ਨੂੰ ਲੈ ਕੇ ਪਾਰਟੀ ਦੇ ਹੀ ਸੀਨੀਅਰ ਲੀਡਰ ਤੋਂ ਭਾਜਪਾ ਨੂੰ ਝਟਕਾ ਲੱਗਿਆ ਹੈ।

Premature approval': Shashi Tharoor questions authorisation for Covaxin  vaccine - The Week

ਕੇਰਲ ਭਾਜਪਾ ਦੇ ਸੀਨੀਅਰ ਆਗੂ ਓ ਰਾਜਗੋਪਾਲ ਨੇ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਜੋ ਬਿਆਨ ਦਿੱਤਾ ਹੈ ਉਹ ਪਾਰਟੀ ਲਈ ਨੁਕਸਾਨਦਾਇਕ ਤਾਂ ਹੈ ਹੀ, ਨਾਲ ਹੀ ਵਿਰੋਧੀਆਂ ਨੂੰ ਵੀ ਇਸ ’ਤੇ ਤੰਜ ਕੱਸਣ ਦਾ ਮੌਕਾ ਮਿਲਿਆ ਹੈ। ਓ ਰਾਜਗੋਪਾਲ ਨੇ ਕਿਹਾ ਸੀ ਕਿ ਕੇਰਲ ਦੂਜੇ ਰਾਜਾਂ ਨਾਲੋਂ ਵੱਖਰਾ ਹੈ।

ਇੱਥੇ ਦੇ ਲੋਕ ਪੜ੍ਹੇ ਲਿਖੇ ਹੋਣ ਕਰ ਕੇ ਭਾਜਪਾ ਨੂੰ ਵੋਟ ਨਹੀਂ ਦਿੰਦੇ। ਇੰਟਰਵਿਊ ਵਿੱਚ ਪੁਛਿਆ ਗਿਆ ਕਿ ਭਾਜਪਾ ਕੇਰਲ ਵਿੱਚ ਜਿੱਤ ਹਾਸਲ ਕਿਉਂ ਨਹੀਂ ਕਰ ਸਕਦੀ। ਇਸ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੇਰਲ ਹੋਰਨਾਂ ਸੂਬਿਆਂ ਤੋਂ ਵੱਖਰਾ ਹੈ। ਇਸ ਦੇ ਤਿੰਨ ਕਾਰਨ ਹਨ। ਕੇਰਲ ਦੀ ਸਾਖਰਤਾ ਦਰ 90 ਫ਼ੀਸਦੀ ਹੈ।

ਇੱਥੇ ਦੇ ਲੋਕ ਸੋਚਦੇ ਹਨ, ਅਤੇ ਤਰਕਸ਼ੀਲ ਹਨ ਅਤੇ ਇਹ ਪੜ੍ਹੇ-ਲਿਖੇ ਲੋਕਾਂ ਦੀ ਆਦਤ ਹੁੰਦੀ ਹੈ। ਦੂਜੀ ਗੱਲ ਇਹ ਕਿ ਕੇਰਲ ਵਿੱਚ 55 ਫ਼ੀਸਦ ਹਿੰਦੂ ਹਨ ਅਤੇ 45 ਫ਼ੀਸਦ ਘਟ ਗਿਣਤੀ ਵਾਲੇ ਹਨ। ਹਰ ਕੈਲਕੁਲੇਸ਼ਨ ਵਿੱਚ ਇਹ ਚੀਜ਼ਾਂ ਆਉਂਦੀਆਂ ਹਨ।

ਅਜਿਹੇ ਵਿੱਚ ਕੇਰਲ ਦੀ ਤੁਲਨਾ ਹੋਰ ਸੂਬੇ ਨਾਲ ਨਹੀਂ ਕੀਤੀ ਜਾ ਸਕਦੀ। ਉੱਥੇ ਹੀ ਵਿਰੋਧੀਆਂ ਧਿਰਾਂ ਨੇ ਇਸ ਗੱਲ ਨੂੰ ਖੂਬ ਲਪੇਟਿਆ ਹੈ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਬਕਾ ਵਿਰੋਧੀ ਓ ਰਾਜਗੋਪਾਲ ਨੇ ਇਸ ਬਾਰੇ ਖੁੱਲ੍ਹ ਕੇ ਬਿਆਨ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top