ਕੇਬਲ ਦਾ ਰੇਟ 100 ਰੁਪਏ ਕਰਨ ਦੇ ਐਲਾਨ ’ਤੇ ਕੇਬਲ ਆਪਰੇਟਰਾਂ ਨੇ ਚੁੱਕੇ ਸਵਾਲ
By
Posted on

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਦੇ ਰੇਟ ਘੱਟ ਕਰਨ ਨੂੰ ਲੈ ਕੇ ਹਲਚਲ ਮਚ ਗਈ ਹੈ। ਮੁੱਖ ਮੰਤਰੀ ਚੰਨੀ ਦੇ ਇਸ ਐਲਾਨ ਤੇ ਕੇਬਲ ਆਪਰੇਟਰਾਂ ਨੇ ਸਵਾਲ ਚੁੱਕੇ ਹਨ। ਕੇਬਲ ਆਪਰੇਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਇੰਝ ਲਗਦਾ ਹੈ ਕਿ ਜਿਵੇਂ ਸਾਰੇ ਕੰਮਕਾਜ ਤਬਾਹ ਹੋਣ ਦੀ ਕਗਾਰ ਤੇ ਹਨ।

ਕੇਬਲ ਆਪਰੇਟਰਾਂ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਅਤੇ ਦੂਜੇ ਅਜਿਹੇ ਕੇਬਲ ਦਾ ਦਾ ਰੇਟ 100 ਰੁਪਏ ਤੈਅ ਕਰਨਾ ਬੇਹੱਦ ਗਲਤ ਹਨ।
ਕੇਬਲ ਆਪਰੇਟਰਾਂ ਦਾ ਕਹਿਣਾ ਹੈ ਕਿ 100 ਰੁਪਏ ਕੇਬਲ ਫ਼ੀਸ ਕਿਸੇ ਵੀ ਤਰ੍ਹਾਂ ਵਿਵਹਾਰਿਕ ਨਹੀਂ ਹੈ ਕਿਉਂ ਕਿ 130 ਰੁਪਏ ਤਾਂ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੇ ਹੀ ਫਿਕਸ ਕੀਤੇ ਗਏ ਹਨ। ਉਹਨਾਂ ਕਿਹਾ ਕਿ ਟਰਾਈ ਹੀ ਕੇਬਲ ਇੰਡਸਟਰੀ ਅਤੇ ਮੋਬਾਈਲ ਇੰਡਸਟਰੀ ਨੂੰ ਰੈਗੂਲੇਟ ਕਰਦੀ ਹੈ ਤਾਂ ਅਜਿਹੇ ਵਿੱਚ ਮੁੱਖ ਮੰਤਰੀ ਚੰਨੀ 100 ਰੁਪਏ ਕੇਬਲ ਫ਼ੀਸ ਕਿਵੇਂ ਤੈਅ ਕਰ ਸਕਦੇ ਹਨ।
