News

ਕੇਜਰੀਵਾਲ ਸਿਰਫ਼ ਚੋਣਾਂ ਸਮੇਂ ਹੀ ਨਜ਼ਰ ਆਉਂਦੇ ਹਨ, 5 ਸਾਲ ਨਹੀਂ ਦਿੱਸੇ: ਹਰਸਿਮਰਤ ਬਾਦਲ

ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉਹਨਾਂ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਸਿਰਫ ਚੋਣਾਂ ਵਿੱਚ ਹੀ ਨਜ਼ਰ ਆਉਂਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਹੀ ਪਹੁੰਚ ਜਾਂਦੇ ਹਨ। ਕੇਜਰੀਵਾਲ ਹੁਣ ਦੁਬਾਰਾ ਝੂਠ ਬੋਲਣ ਪੰਜਾਬ ਆ ਰਹੇ ਹਨ।

May be an image of 5 people, people standing and outdoors

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2017 ਵਿੱਚ ਲੋਕਾਂ ਨੇ ਤਾਕਤ ਦੇ ਕੇ ਵਿਰੋਧੀ ਧਿਰ ਵਿੱਚ ਬਿਠਾਇਆ ਪਰ ਕਾਂਗਰਸ ਦੀ ਬੀ ਟੀਮ ਬਣ ਕੇ ਕੰਮ ਕੀਤਾ ਅਤੇ 11 ਵਿਧਾਇਕ ਹੀ ਕਾਂਗਰਸ ਵਿੱਚ ਸ਼ਾਮਲ ਹੋਏ। ਆਪ ਵਿਰੋਧੀ ਧਿਰ ਬਣਨ ਤੋਂ ਬਾਅਦ ਵੀ ਉਹ ਪੰਜ ਸਾਲਾਂ ਵਿੱਚ ਨਜ਼ਰ ਨਹੀਂ ਆਏ।

ਪਿਛਲੇ 5 ਸਾਲਾਂ ਵਿੱਚ ਨਾ ਤਾਂ ਉਹ ਅਤੇ ਨਾ ਹੀ ਉਹਨਾਂ ਦੇ ਵਿਧਾਇਕ ਇੱਥੇ ਨਜ਼ਰ ਆਏ। ਹਰਸਿਮਰਤ ਨੇ ਕਾਂਗਰਸ ਤੇ ਵੀ ਨਿਸ਼ਾਨਾ ਲਾਇਆ ਹੈ। ਉਹਨਾਂ ਕਿਹਾ ਕਿ ਲੋਕ ਕੀਤੇ ਵਾਅਦਿਆਂ ਦਾ ਕਾਂਗਰਸ ਤੋਂ ਹਿਸਾਬ ਮੰਗਣਗੇ। 2017 ਵਿੱਚ ਵਾਅਦੇ ਸਿਰਫ ਕੈਪਟਨ ਦੇ ਨਹੀਂ, ਸਗੋਂ ਸਾਰੀ ਕਾਂਗਰਸ ਦੇ ਹਨ।

Click to comment

Leave a Reply

Your email address will not be published.

Most Popular

To Top