News

ਕੇਜਰੀਵਾਲ ਵੱਲੋਂ ਦਿੱਲੀ ਖੋਲ੍ਹਣ ਦੀ ਤਿਆਰੀ, ਹੋਣਗੀਆਂ ਇਹ ਸ਼ਰਤਾਂ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਾਹਰ ਕਮੇਟੀ ਨਾਲ ਇੱਕ ਬੈਠਕ ਕੀਤੀ ਸੀ। ਲਾਕਡਾਊਨ ਨੂੰ ਲੈ ਕੇ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਦਿੱਲੀ ਵਿੱਚ ਸੋਮਵਾਰ ਤੋਂ ਬਾਅਦ ਵੀ ਲਾਕਡਾਊਨ ਜਾਰੀ ਰਹੇਗਾ ਪਰ ਕਾਫੀ ਰਿਆਇਤ ਦਿੱਤੀ ਜਾ ਰਹੀ ਹੈ। ਬਾਜ਼ਾਰ, ਮਾਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਔਡ-ਈਵਨ ਦੇ ਆਧਾਰ ’ਤੇ ਖੋਲ੍ਹਿਆ ਜਾ ਰਿਹਾ ਹੈ।

13 Best Malls To Visit In Delhi NCR | LBB, Delhi

ਇਸ ਦੀ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਦੇ ਨਾਲ ਹੀ ਨਿੱਜੀ ਦਫ਼ਤਰਾਂ ਨੂੰ 50% ਸਮਰੱਥਾ ਨਾਲ ਖੋਲ੍ਹਿਆ ਜਾ ਸਕਦਾ ਹੈ। ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹਣਗੀਆਂ। ਦਿੱਲੀ ਮੈਟਰੋ 50% ਸਮਰੱਥਾ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰੀ ਦਫ਼ਤਰਾਂ ਵਿੱਚ ਗਰੁੱਪ-ਏ ਦੇ ਅਧਿਕਾਰੀ 100 ਪ੍ਰਤੀਸ਼ਤ ਅਤੇ ਇਸ ਦੇ ਹੇਠਾਂ ਦੇ 50% ਅਧਿਕਾਰੀ ਕੰਮ ਕਰਨਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਤਕਰੀਬਨ 400 ਕੇਸ ਆਏ ਹਨ ਅਤੇ ਸਕਾਰਾਤਮਕਤਾ ਦਰ ਲਗਭਗ 0.5 ਪ੍ਰਤੀਸ਼ਤ ਤੱਕ ਆ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਅਗਲੀ ਲਹਿਰ ਤੋਂ ਸੁਚੇਤ ਰਹਿਣ ਦੀ ਵੀ ਤਿਆਰੀ ਕਰ ਲਈ ਹੈ। 37000 ਕੇਸਾਂ ਦੀ ਪੀਕ ਮੰਨ ਕੇ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 420 ਟਨ ਆਕਸੀਜਨ ਦੀ ਭੰਡਾਰਨ ਸਮਰੱਥਾ ਤਿਆਰ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top