ਕੇਜਰੀਵਾਲ ਨੇ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਕੀਤੀ ਮੰਗ

ਕੋਰੋਨਾ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ 2021 ਨੂੰ ਰੱਦ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਬੋਰਡ ਪ੍ਰੀਖਿਆਵਾਂ ਦੀ ਬਜਾਏ ਅਸੈਸਮੈਂਟ ਦਾ ਇੱਕ ਵਿਕਲਪ ਢੰਗ ਨੂੰ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਬਾਰੇ ਸੋਚਣ ਦੀ ਲੋੜ ਹੈ।

ਕੇਜਰੀਵਾਲ ਨੇ ਆਨਲਾਈਨ ਪ੍ਰੀਖਿਆਵਾਂ ਕਰਾਉਣ ਜਾਂ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਪ੍ਰੋਮੋਟ ਕਰਨ ਦੀ ਗੱਲ ਆਖੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਦਿੱਲੀ ਵਿੱਚ 6 ਲੱਖ ਵਿਦਿਆਰਥੀ ਸੀਬੀਐਸਈ ਦੀ ਪ੍ਰੀਖਿਆ ਦੇਣਗੇ। ਤਕਰੀਬਨ 1 ਲੱਖ ਅਧਿਆਪਕ ਇਸ ਦਾ ਹਿੱਸਾ ਹੋਣਗੇ।
ਇਸ ਨਾਲ ਕੋਰੋਨਾ ਫੈਲਣ ਦਾ ਡਰ ਵਧ ਸਕਦਾ ਹੈ। ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਦਸ ਦਈਏ ਕਿ ਦੇਸ਼ ‘ਚ ਪਿਛਲੇ 24 ਘੰਟੇ ’ਚ ਕੋਰੋਨਾ ਦੇ 1,61,736 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਕੋਰੋਨਾ ਨੇ 879 ਹੋਰ ਲੋਕਾਂ ਦੀ ਜਾਨ ਲੈ ਲਈ। ਉੱਥੇ ਹੀ 97,168 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ।
ਉੱਥੇ ਹੀ ਦਿੱਲੀ ’ਚ ਕੋਵਿਡ-19 ਦੇ ਹੁਣ ਤੱਕ ਦੇ ਸਭ ਤੋਂ ਵੱਧ 11,491 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 72 ਹੋਰ ਲੋਕਾਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਲਾਗ ਦੀ ਦਰ 12.44 ਫੀਸਦੀ ਹੋ ਗਈ ਹੈ। ਇਕ ਦਿਨ ਪਹਿਲਾਂ ਇਹ 9.43 ਫੀਸਦੀ ਸੀ। ਦਿੱਲੀ ‘ਚ 5 ਦਸੰਬਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 5 ਦਸੰਬਰ ਨੂੰ 77 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਸੀ। 19 ਨਵੰਬਰ ਨੂੰ ਸੰਕਰਮਣ ਕਾਰਨ ਸਭ ਤੋਂ ਵੱਧ 131 ਮੌਤਾਂ ਹੋਈਆਂ ਸਨ।
