News

ਕੇਜਰੀਵਾਲ ਨੇ ਕੋਰੋਨਾ ਖਿਲਾਫ਼ ਲੜਨ ਵਾਲੇ ਭਾਰਤੀ ਡਾਕਟਰਾਂ ਲਈ ‘ਭਾਰਤ ਰਤਨ’ ਦੀ ਕੀਤੀ ਮੰਗ

ਦਿੱਲੀ ਸਰਕਾਰ ਕੋਰੋਨਾ ਕਾਰਨ ਸ਼ਹੀਦ ਹੋਏ ਡਾਕਟਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਰਾਸ਼ੀ ਆਰਥਿਕ ਮਦਦ ਵਜੋਂ ਦੇ ਰਹੀ ਹੈ। ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਡਾਕਟਰਾਂ ਅਤੇ ਸਿਹਤ ਕਰਮੀਆਂ ਲਈ ‘ਭਾਰਤ ਰਤਨ’ ਦੀ ਮੰਗ ਕੀਤੀ ਹੈ, ਜੋ ਕਿ ਕੋਰੋਨਾ ਵਿਰੁੱਧ ਲੜਾਈ ਵਿੱਚ ਫਰੰਟਲਾਈਨ ਵਿੱਚ ਸਨ। ਕੇਜਰੀਵਾਲ ਨੇ ਟਵੀਟ ਕਰ ਕਿਹਾ, “ਇਸ ਸਾਲ ਭਾਰਤੀ ਡਾਕਟਰ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ਭਾਰਤੀ ਡਾਕਟਰ ਮਤਲਬ ਸਾਰੇ ਡਾਕਟਰ, ਨਰਸ ਅਤੇ ਪੈਰਾ-ਮੈਡੀਕਸ ਹਨ।

PunjabKesari

ਇਹ ਸ਼ਹੀਦ ਹੋਏ ਡਾਕਟਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅਪਣੀ ਜਾਨ ਅਤੇ ਪਰਿਵਾਰ ਦੀ ਚਿੰਤਾ ਕੀਤੇ ਬਿਨਾਂ ਸੇਵਾ ਕਰਨ ਵਾਲਿਆਂ ਦਾ ਇਹ ਸਨਮਾਨ ਹੋਵੇਗਾ। ਪੂਰਾ ਦੇਸ਼ ਇਸ ਤੋਂ ਖੁਸ਼ ਹੋਵੇਗਾ। ਭਾਰਤੀ ਮੈਡੀਕਲ ਸੰਘ ਵੱਲੋਂ ਮੱਧ ਜੂਨ ਵਿੱਚ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ, ਕੁੱਲ 730 ਡਾਕਟਰਾਂ ਦੀ ਜਾਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਗਈ ਹੈ।

ਬਿਹਾਰ ਵਿੱਚ ਸਭ ਤੋਂ ਵੱਧ 115 ਡਾਕਟਰਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦੋਂ ਕਿ ਦਿੱਲੀ ਵਿੱਚ 109, ਉੱਤਰ ਪ੍ਰਦੇਸ਼ ਵਿੱਚ 79, ਪੱਛਮੀ ਬੰਗਾਲ ਵਿੱਚ  62, ਰਾਜਸਥਾਨ ਵਿੱਚ 43, ਝਾਰਖੰਡ ਵਿੱਚ 39 ਅਤੇ ਆਂਧਰਾ ਪ੍ਰਦੇਸ਼ ਵਿੱਚ 38 ਡਾਕਟਰਾਂ ਨੇ ਮਹਾਮਾਰੀ ਨਾਲ ਜਾਨ ਗੁਆਈ ਹੈ। ਆਈਐਮਏ ਮੁਤਾਬਕ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ 748 ਡਾਕਟਰਾਂ ਦੀ ਮੌਤ ਹੋਈ ਸੀ।

Click to comment

Leave a Reply

Your email address will not be published.

Most Popular

To Top