News

ਕੇਜਰੀਵਾਲ ਨੇ ਕੈਪਟਨ ਨੂੰ ਦਿੱਤਾ ਕਰਾਰਾ ਜਵਾਬ, ਕਿਹਾ ਗੰਦੀ ਰਾਜਨੀਤੀ ਬੰਦ ਕਰੋ

ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਡਟੇ ਹੋਏ ਹਨ। ਅਜਿਹੇ ਵਿੱਚ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਤੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੇ ਦਿੱਲੀ ਵਿੱਚ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ।

ਜਿਸ ‘ਤੇ ਹੁਣ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫੰਰਸ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਿਉਕਿ ਦੇਸ਼ ਦਾ ਕਿਸਾਨ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਸੋ ਰਿਹਾ ਹੈ। 

ਦਸ ਦਈਏ ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ‘ਤੇ ਆਰੋਪ ਲਾਏ ਸਨ ਕਿ ਦਿੱਲੀ ਸਰਕਾਰ ਨੇ ਦਿਲੀ ‘ਚ ਖੇਤੀ ਕਾਨੂਨ ਲਾਗੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ, “ਕੈਪਟਨ ਸਾਹਿਬ ਗੰਦੀ ਰਾਜਨੀਤੀ ਕਰ ਰਹੇ ਹੈ। ਜਿਸ ਦਿਨ ਇਨ੍ਹਾਂ ਕਾਨੂਨਾਂ ਦੇ ਸਾਈਨ ਹੋਏ ਸੀ ਉਸੇ ਦਿਨ ਹੀ ਇਹ ਕਾਨੂਨ ਸਾਰੇ ਦੇਸ਼ ਵਿਚ ਲਾਗੂ ਹੋ ਗਏ ਸੀ।”

ਉਨ੍ਹਾਂ ਅੱਗੇ ਕਿਹਾ ਕਿ ਹੁਣ ਇਹ ਕਿਸੇ ਸੂਬੇ ਦੇ ਹੱਥ ਵਿਚ ਨਹੀਂ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰੇਗੀ ਜਾਂ ਨਹੀਂ। ਜੇ ਸੂਬਾ ਸਰਕਾਰਾ ਦੇ ਹੱਥ ਵਿਚ ਇਹ ਸਭ ਹੁੰਦਾ ਤਾ ਦੇਸ਼ ਭਰ ਤੋ ਕਿਸਾਨ ਕੇੰਦਰ ਸਰਕਾਰ ਨਾਲ ਗੱਲਬਾਤ ਕਰਨ ਦਿਲੀਂ ਕਿਉਂ ਆਉਂਦੇ।

ਕੇਜਰੀਵਾਲ ਨੇ ਕਿਹਾ, “ਕੀ ਇਨ੍ਹਾਂ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਕੋਈ ਦਬਾਅ ਹੈ ਜੋ ਮੇਰੇ ਖਿਲਾਫ ਝੂਠੇ ਦੋਸ਼ ਲਗਾ ਰਹੇ ਹਨ? ਕੀ ਤੁਸੀਂ ਭਾਜਪਾ ਨਾਲ ਦੋਸਤੀ ਨਿਭਾ ਰਹੇ ਹੋ ਜਾਂ ਕੋਈ ਦਬਾਅ ਹੈ?” ਇਸ ਬਿੱਲ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਸਾਰੇ ਮੌਕੇ ਸੀ, ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਇਸ ਬਿੱਲ ਨੂੰ ਉਦੋਂ ਕਿਉਂ ਨਹੀਂ ਰੋਕਿਆ?

ਇਸ ਦੇ ਨਾਲ ਕੇਜਰੀਵਾਲ ਨੇ ਕੈਪਟਨ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਤੁਸੀਂ ਬੀਜੇਪੀ ਦੀ ਬੋਲੀ ਬੋਲ ਰਹੇ ਹੋ ਬੀਜੇਪੀ ਨਾਲ ਦੋਸਤੀ ਨਿਭਾ ਰਹੇ ਹੋ ਕਿਉਕਿਂ ਤੁਹਾਡੇ ਪਰਿਵਾਰ ‘ਤੇ ਅੱਜਕੱਲ੍ਹ ਈਡੀ ਦੇ ਕੇਸ ਚਲ ਰਹੇ ਹੈ ਅਤੇ ਈਡੀ ਦੇ ਨੋਟਿਸ ਵੀ ਆ ਰਹੇ ਹੈ।

ਪ੍ਰੈਸ ਕਾਵਫੰਰਸ ਦੌਰਾਨ ਕੇਜਰੀਵਾਲ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਤੁਸੀ ਉਸ ਕਮੇਟੀ ਵਿਚ ਸੀ ਜਦੋਂ ਇਹ ਕਾਲੇ ਕਾਨੂੰਨ ਬਣ ਰਹੇ ਸੀ ਉਦੋਂ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਕਿ ਕੇਂਦਰ ਸਰਕਾਰ ਇਹ ਕਾਨੂਨ ਲੈ ਕੇ ਆ ਰਹੀ ਹੈ।

Click to comment

Leave a Reply

Your email address will not be published.

Most Popular

To Top