ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ, ਜੇ ਧੱਕੇ ਨਾਲ ਹੀ ਖੇਤੀ ਬਿੱਲ ਪਾਸ ਕਰਨੇ ਸੀ ਤਾਂ ਸੰਸਦ ਸੈਸ਼ਨ ਕਿਉਂ?

ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਖਤਰਨਾਕ ਖੇਤੀ ਬਿੱਲਾਂ ਨੂੰ ਰਾਜ ਸਭਾ ਵਿੱਚ ਬਿਨਾਂ ਵੋਟਿੰਗ ਦੀ ਵੰਡ ਤੋਂ ਹੀ ਪਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਅੱਠ ਮੁਅੱਤਲ ਸੰਸਦਾਂ ਦੀ ਸ਼ਲਾਘਾ ਕੀਤੀ।

ਸੰਸਦ ਦੇ ਉਪਰਲੇ ਸਦਨ ਵਿੱਚ ਖੇਤੀ ਆਰਡੀਨੈਂਸ ਪਾਸ ਹੋਣ ਦੌਰਾਨ ਬਦਸਲੂਕੀ ਕਰਨ ਲਈ ਆਮ ਆਦਮੀ ਪਾਰਟੀ ਦੇ ਸੰਜੇ ਸਿੰਗ ਸਮੇਤ ਰਾਜ ਸਭਾ ਦੇ ਅੱਠ ਮੈਂਬਰਾਂ ਨੂੰ ਮਾਨਸੂਨ ਸੈਸ਼ਨ ਵਿਚੋਂ 1 ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕ ’ਚ ਮਾਰੀ ਲਲਕਾਰ, ਕੱਲ੍ਹ ਦੇਣਗੇ ਧਰਨਾ
ਸੰਜੇ ਸਿੰਘ ਤੋਂ ਇਲਾਵਾ ਤ੍ਰਣਮੂਲ ਦੇ ਡੇਰੇਕ ਓ ਬਰਾਇਨ, ਕਾਂਗਰਸ ਦੇ ਰਾਜੀਵ ਸਾਤਵ, ਮਾਰਕਸਵਾਦੀ ਕਿਮਿਊਨਿਸਟ ਪਾਰਟੀ ਦੇ ਏ ਕਰੀਮ ਅਤੇ ਕੇ ਕੇ ਰਾਗੇਸ਼, ਕਾਂਗਰਸ ਦੇ ਸੱਯਦ ਨਜ਼ੀਰ ਹੁਸੈਨ ਅਤੇ ਰਿਪੁਨ ਬੋਰੇਨ ਤੇ ਤ੍ਰਣਮੂਲ ਦੀ ਡੋਲਾ ਸੇਨ ਨੂੰ ਮੁਅੱਤਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 80-80 ਸਾਲਾਂ ਦੇ ਬਾਬੇ ਵੀ ਪੁੱਜ ਗਏ ਧਰਨੇ ਵਿੱਚ, ਕਹਿੰਦੇ ਬਥੇਰੀ ਉਮਰ ਭੋਗਲੀ
ਕੇਜਰੀਵਾਲ ਨੇ ਕਿਹਾ ਕਿ ਇਹ ਅੱਠ ਮੈਂਬਰ ਕੰਪਲੈਕਸ ਵਿੱਚ ਗਰਮੀ, ਮੱਛਰ ਅਤੇ ਹੋਰ ਅਸੁਵਿਧਾਵਾਂ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਦੇ ਹੱਕਾਂ ਲਈ ਲੜ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਉਹ ਅਪਣੇ ਲਈ ਕੁੱਝ ਨਹੀਂ ਮੰਗ ਰਹੇ। ਉਹ ਜਨਤਾ ਅਤੇ ਸੰਵਿਧਾਨ ਲਈ ਲੜ ਰਹੇ ਹਨ।
ਉਹ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਲੜ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ਭਰ ਦੇ ਕਿਸਾਨ ਕਹ ਰਹੇ ਹਨ ਕਿ ਇਹ ਕਾਨੂੰਨ ਉਹਨਾਂ ਖਤਮ ਕਰ ਦੇਵੇਗਾ। ਕੇਜਰੀਵਾਲ ਨੇ ਟਵੀਟ ਕੀਤਾ ਕਿ, “ਇੰਨੇ ਖਤਰਨਾਕ ਕਾਨੂੰਨਾਂ ਨੂੰ ਬਿਨਾਂ ਵੋਟਿੰਗ ਕਰਵਾਏ ਸੰਸਦ ਵਿੱਚ ਪਾਸ ਕਰ ਦਿੱਤਾ?
ਫਿਰ ਸੰਸਦ ਦਾ ਕੀ ਮਤਲਬ, ਚੋਣਾਂ ਦਾ ਕੀ ਮਤਲਬ? ਜੇ ਇਸ ਤਰ੍ਹਾਂ ਕਾਨੂੰਨ ਪਾਸ ਕਰਵਾਉਣੇ ਨੇ ਤਾਂ ਸੰਸਦ ਸੈਸ਼ਨ ਕਿਉਂ ਬੁਲਾਉਂਦੇ ਹੋ?” ਉੱਥੇ ਹੀ ਉਪ ਮੁਖ ਮੰਤਰੀ ਮਨੀਸ਼ ਸਿਸੋਦਿਆ ਨੇ ਵਰਤਮਾਨ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕੀਤੀ। ਉਹਨਾਂ ਟਵੀਟ ਕੀਤਾ ਕਿ ਅੰਗਰੇਜ਼ ਹਕੂਮਤ ਇਸੇ ਤਰ੍ਹਾਂ ਹੀ ਚਲਾਉਂਦੇ ਸਨ।
ਭਾਰਤ ਦੇ ਆਮ ਕਿਸਾਨ-ਮਜ਼ਦੂਰਾਂ ਅਤੇ ਵਪਾਰੀਆਂ ਤੇ ਜ਼ੁਲਮ ਕਰਦੇ ਸਨ। ਉਹਨਾਂ ਖਿਲਾਫ ਕਾਲੇ ਕਾਨੂੰਨ ਬਣਾਉਂਦੇ ਸਨ ਤਾਂ ਕਿ ਹੋਰ ਜ਼ੁਲਮ ਕਰ ਸਕਣ। ਫਿਰ ਜਦੋਂ ਗਾਂਧੀ ਜੀ ਜਾਂ ਹੋਰ ਆਗੂ ਉਹਨਾਂ ਨੂੰ ਮਿਲਦੇ ਸਨ ਤਾਂ ਚਾਹ ਵੀ ਪਿਲਾਉਂਦੇ ਸਨ। ਅੱਜ ਦੀ ਸਰਕਾਰ ਵੀ ਉਸੇ ਅੰਗਰੇਜ਼ੀ ਅੰਦਾਜ਼ ਵਿੱਚ ਸਰਕਾਰ ਚਲਾ ਰਹੀ ਹੈ।
ਸਿਸੋਦਿਆ ਨੇ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਸਿੰਘ ਵੱਲ ਇਸ਼ਾਰਾ ਕੀਤਾ ਜੋ ਧਰਨਾ ਦੇ ਰਹੇ ਸੰਸਦ ਮੈਂਬਰਾਂ ਲਈ ਸਵੇਰੇ ਚਾਹ ਲੈ ਕੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਵੰਸ਼ ਦੀ ਤਰੀਫ ਕਰਦਿਆਂ ਕਿਹਾ ਕਿ ਉਹਨਾਂ ਦਾ ਵਿਵਹਾਰ ਪ੍ਰੇਰਣਾਦਾਇਕ ਹੈ ਅਤੇ ਇਕ ਰਾਜਨੇਤਾ ਵਾਂਗ ਹੈ।
ਇਸ ਲਈ ਲੋਕਤੰਤਰ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਮਾਣ ਮਹਿਸੂਸ ਕਰੇਗਾ। ਮੋਦੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਨੇ ਨਿਰਮਤਾ ਨਾਲ ਚਾਹ ਵਾਪਸ ਕਰ ਦਿੱਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਰੋਟੀ ਵਾਪਸ ਕਰ ਦੇਣ। ਉਹਨਾਂ ਟਵੀਟ ਕੀਤਾ ਕਿ ਉਹ ਚਾਹ ਲਈ ਨਹੀਂ ਲੜ ਰਹੇ। ਉਹ ਅਪਣੇ ਕਿਸਾਨਾਂ ਦੀ ਰੋਟੀ ਲਈ ਲੜ ਰਹੇ ਹਨ ਜੋ ਕਿ ਸੈਂਟਰ ਸਰਕਾਰ ਨੇ ਖੋਹਿਆ ਹੈ।
