ਕੇਜਰੀਵਾਲ ਨੇ ਕੀਤਾ ਐਲਾਨ, ਕੱਲ੍ਹ ਤੋਂ ਦਿੱਲੀ ’ਚ ਲੱਗੇਗਾ ਮੁਕੰਮਲ ਲਾਕਡਾਊਨ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਰਾਜਾਂ ਨੇ ਮੁਕੰਮਲ ਲਾਕਡਾਊਨ ਤੇ ਸਖ਼ਤ ਪਾਬੰਦੀਆਂ ਲਾਉਣ ਜਿਹੇ ਕਦਮ ਚੁੱਕੇ ਹਨ। ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਪੁੱਡੂਚੇਰੀ ਨੇ 10 ਮਈ ਭਾਵ ਭਲਕੇ ਸੋਮਵਾਰ ਤੋਂ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਹੈ, ਜੋ ਕਿ 24 ਮਈ ਤੱਕ ਜਾਰੀ ਰਹੇਗਾ।

ਉਧਰ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਇੱਕ ਹਫਤੇ ਦਾ ਲਾਕਾਡਾਊਨ ਵਧਾ ਦਿੱਤਾ ਗਿਆ। ਮੁੱਖ ਮੰਤਰੀ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦਾ ਲਾਕਡਾਊਨ ਹੋਰ ਵੀ ਸਖਤ ਰਹੇਗਾ ਅਤੇ ਦਿੱਲੀ ਵਿੱਚ ਚੱਲਣ ਵਾਲੀ ਮੈਟਰੋ ਰੇਲ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਕੇਜਰੀਵਾਲ ਨੇ ਐਲਾਨ ਕੀਤਾ ਕਿ ਪਿਛਲੇ ਕੁੱਝ ਦਿਨਾਂ ਤੋਂ ਲਾਏ ਜਾ ਰਹੇ ਲਾਕਡਾਊਨ ਕਾਰਨ ਦਿੱਲੀ ਅੰਦਰ ਮਰੀਜ਼ਾਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਜਦਕਿ ਹੁਣ ਮਰੀਜ਼ਾਂ ਦਾ ਪਾਜ਼ੀਟੀਵੀਟੀ ਰੇਟ 35 ਫੀਸਦੀ ਤੋਂ ਘਟ ਕੇ 23 ਫੀ ਸਦੀ ਤੱਕ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਹੁਣ ਮਰੀਜ਼ਾਂ ਦੀ ਗਿਣਤੀ ਘਟਣ ਨਾਲ ਆਕਸੀਜਨ ਦੀ ਮੰਗ ਵਿੱਚ ਵੀ ਕਮੀ ਆਈ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੁੰ ਪੂਰੀ ਆਕਸੀਜਨ ਮਿਲਣ ਲੱਗੀ ਹੈ।
ਦੱਸ ਦਈਏ ਕਿ ਦਿੱਲੀ ਸਣੇ ਦੇਸ਼ ਭਰ ਵਿੱਚ ਸੂਬਾ ਸਰਕਾਰਾਂ ਨੇ ਲਾਕਾਡਉਨ ਲਾਉਣ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਸਣੇ ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਪੁੱਡੂਚੇਰੀ ਪਹਿਲਾਂ ਹੀ ਲਾਕਡਾਊਨ ਦਾ ਐਲਾਨ ਕਰ ਚੁੱਕੀਆਂ ਹਨ। ਉਧਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਚਾਰ ਜ਼ਿਲ੍ਹਿਆਂ ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ’ਚ ਲੌਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਦੂਜੇ ਖੇਤਰਾਂ ’ਚ ਕੋਰੋਨਾ ਕਰਫ਼ਿਊ ਅਧੀਨ ਨਵੀਂਆਂ ਪਾਬੰਦੀਆਂ ਵੀ ਲਾਗੂ ਕਰੇਗੀ।
