News

ਕੇਜਰੀਵਾਲ ਦੀ ਕੇਂਦਰ ਨੂੰ ਨਸੀਹਤ, ਕੋਰੋਨਾ ਵੈਕਸੀਨ ’ਤੇ ਦਿੱਤਾ ਇਹ ਸੁਝਾਅ

ਕੋਰੋਨਾ ਵਾਇਰਸ ਨੇ ਹਰ ਪਾਸੇ ਹਾਹਾਕਾਰ ਮਚਾਈ ਹੋਈ ਹੈ। ਮੰਗਲਵਾਰ ਨੂੰ ਡਿਜੀਟਲ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਦਿੱਲੀ ਵਿੱਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਮੁਹਿੰਮ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਟੀਕੇ ਦਾ ਉਤਪਾਦਨ ਵਧਾਉਣ ਦੀ ਸਲਾਹ ਵੀ ਦਿੱਤੀ ਹੈ।

Delhi starts COVID-19 vaccination training; 3,500 healthcare workers to be  trained

ਕੇਜਰੀਵਾਲ ਨੇ ਕਿਹਾ ਕਿ ਸਿਰਫ਼ ਦੋ ਕੰਪਨੀਆਂ ਟੀਕਾ ਬਣਾਉਣ ਤੇ ਕੰਮ ਕਰ ਰਹੀਆਂ ਹਨ। ਜੇ ਕੁੱਝ ਹੋਰ ਕੰਪਨੀਆਂ ਇਹ ਕੰਮ ਕਰਨ ਤਾਂ ਟੀਕੇ ਦਾ ਉਤਪਾਦਨ ਵਧ ਜਾਵੇਗਾ। ਹੋਰ ਕੰਪਨੀਆਂ ਵੀ ਵੈਕਸੀਨ ਬਣਾ ਸਕਦੀਆਂ ਹਨ। ਕੇਂਦਰ ਨੂੰ ਹੋਰ ਕੰਪਨੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਤੇ ਵੱਡੇ ਪੱਧਰ ਤੇ ਟੀਕਾ ਤਿਆਰ ਕਰਨਾ ਚਾਹੀਦਾ ਹੈ।

ਸੀਐਮ ਨੇ ਅੱਗੇ ਕਿਹਾ ਕਿ ਉਹ ਇਸ ਸਮੇਂ ਦਿੱਲੀ ਵਾਸੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਕੇਸ ਬਹੁਤ ਹੱਦ ਤੱਕ ਘੱਟੇ ਹਨ ਅਤੇ ਉਹ ਇਸ ਰਣਨੀਤੀ ਨਾਲ ਅੱਗੇ ਵਧ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਜੇ ਉਹ ਉਹਨਾਂ ਦੀ ਮਦਦ ਕਰਦਾ ਹੈ ਤਾਂ ਦਿੱਲੀ ਵਾਸੀਆਂ ਨੂੰ ਵੈਕਸੀਨ ਲਵਾਉਣ ਦਾ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top