ਕੇਜਰੀਵਾਲ ਦੀ ਕੇਂਦਰ ਨੂੰ ਅਪੀਲ, ਨੋਟਾਂ ’ਤੇ ਗਾਂਧੀ ਨਾਲ ਲੱਗੇ ਮਾਤਾ ਲਕਸ਼ਮੀ ਤੇ ਸ੍ਰੀ ਗਣੇਸ਼ ਦੀ ਤਸਵੀਰ

 ਕੇਜਰੀਵਾਲ ਦੀ ਕੇਂਦਰ ਨੂੰ ਅਪੀਲ, ਨੋਟਾਂ ’ਤੇ ਗਾਂਧੀ ਨਾਲ ਲੱਗੇ ਮਾਤਾ ਲਕਸ਼ਮੀ ਤੇ ਸ੍ਰੀ ਗਣੇਸ਼ ਦੀ ਤਸਵੀਰ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਨੋਖੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ, ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਦੀ ਡਾਵਾਂਡੋਲ ਹੋ ਰਹੀ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ।

ਬੀਤੇ ਦਿਨੀਂ ਅਸੀਂ ਸਾਰਿਆਂ ਨੇ ਦੀਵਾਲੀ ਤੇ ਸ੍ਰੀ ਲਕਸ਼ਮੀ ਅਤੇ ਸ੍ਰੀ ਗਣੇਸ਼ ਦੀ ਪੂਜਾ ਕੀਤੀ। ਉਹਨਾਂ ਕਿਹਾ ਕਿ, ਭਾਰਤੀ ਕਰੰਸੀ ਯਾਨੀ ਨੋਟਾਂ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ, ਨੋਟਾਂ ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇੱਕ ਪਾਸੇ ਦੇਵਤਿਆਂ ਦੀ ਤਸਵੀਰ ਲਗਾਈ ਜਾਵੇ।

Leave a Reply

Your email address will not be published.