News

ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ‘ਚ ਗਰੀਬ ਲੋਕਾਂ ਨੂੰ ਮਿਲੇਗਾ ਮੁਫ਼ਤ ‘ਚ ਰਾਸ਼ਨ

ਦਿੱਲੀ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਆਏ ਦਿਨ ਕੋਰੋਨਾ ਮਰੀਜ਼ ਤੜਫ ਤੜਫ ਕੇ ਮਰ ਰਹੇ ਹਨ। ਅਜਿਹੇ ‘ਚ ਇੱਕ ਪਾਸੇ ਜਿੱਥੇ ਦਿੱਲੀ ਸਰਕਾਰ ਵੱਲੋਂ ਕੁੱਝ ਸਮੇਂ ਲਈ ਲਾਕਡਾਊਨ ਲਾਇਆ ਗਿਆ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਦਿੱਲੀ ‘ਚ 72 ਲੱਖ ਲੋਕਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜਿੰਨਾਂ ਨੂੰ 2 ਮਹੀਨਿਆਂ ਤੱਕ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਸ਼ਨ ਵੰਡਣ ਦਾ ਮਤਲਬ  ਇਹ ਨਹੀਂ ਹੈ ਕਿ ਲਾਕਡਾਊਨ 2 ਮਹੀਨੇ ਚੱਲੇਗਾ। ਉਹਨਾਂ ਸਪੱਸ਼ਟ ਕੀਤਾ ਕਿ ਜਿਵੇਂ ਹੀ ਕੋਰੋਨਾ ਮਾਮਲੇ ਘੱਟਣ ਲੱਗ ਜਾਣਗੇ ਤਾਂ ਲਾਕਡਾਊਨ ਹਟਾ ਦਿੱਤਾ ਜਾਵੇਗਾ। ਦਿੱਲੀ ਸਰਕਾਰ ਵੱਲੋਂ ਸਾਰੇ ਆਟੋ ਅਤੇ ਟੈਕਸੀ ਵਾਲਿਆਂ ਨੂੰ ਵੀ 5 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੀ ਮਦਦ ਕਰਨ ਗੱਲ ਆਖੀ ਗਈ ਹੈ।

ਕੇਜਰੀਵਾਲ ਨੇ ਇਸ ਦੌਰਾਨ ਅਪੀਲ ਕੀਤੀ ਹੈ ਕਿ ਕੋਰੋਨਾ ਕਾਰਨ ਦਿੱਲੀ ‘ਚ ਮੁਸ਼ਕਿਲ ਸਮਾਂ ਹੈ। ਅਜਿਹੇ ‘ਚ ਜੋ ਲੋਕ ਕਿਸੇ ਦੀ ਮਦਦਕਰ ਸਕਦੇ ਹਨ ਉਹ ਅੱਗੇ ਆ ਕੇ ਲੋਕਾਂ ਦੀ ਮਦਦ ਕਰਨ। ਮੁੱਖ ਮੰਤਰੀ ਵੱਲੋਂ ਬਾਕੀ ਪਾਰਟੀਆਂ ਨੂੰ ਵੀ ਇਸ ਮੁਸ਼ਕਿਲ ਦੇ ਸਮੇਂ ‘ਚ ਰਾਜਨੀਤੀ ਛੱਡ ਕੇ ਕੋਰੋਨਾ ਮਰੀਜ਼ਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।

ਦੱਸ ਦਈਏ ਕਿ ਦਿੱਲੀ ‘ਚ ਕੋਵਿਡ 19 ਦੇ ਪ੍ਰਕੋਪ ਦੇ ਚੱਲਦਿਆਂ ਲਾਏ ਗਏ ਲਾਕਡਾਊਨ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਗਰੀਬ ਤਬਕੇ ਦੇ ਲਈ ਕੇਜਰੀਵਾਲ ਸਰਕਾਰ ਨੇ ਅੱਜ ਮੰਗਲਵਾਰ ਦੋ ਵੱਡੇ ਫ਼ੈਸਲੇ ਲਏ। ਦਿੱਲੀ ‘ਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ ‘ਚ ਦਿੱਲੀ ‘ਚ ਹਰ ਰੋਜ਼ 20 ਹਜ਼ਾਰ ਵੱਧ ਮਾਮਲੇ ਅਤੇ 400 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਦਿੱਲੀ ਦੇ ਹਸਪਤਾਲਾਂ ‘ਚ ਬੈੱਡ, ਆਕਸੀਜਨ ਅਤੇ ਕਈ ਹੋਰ ਸਹੂਲਤਾਂ ਦੀ ਕਿੱਲਤ ਹੈ।

Click to comment

Leave a Reply

Your email address will not be published. Required fields are marked *

Most Popular

To Top