News

ਕੇਜਰੀਵਾਲ ਦਾ ਭਾਜਪਾ ਨੂੰ ਚੈਲੰਜ, ਹਿੰਮਤ ਹੈ ਤਾਂ ਐਮਸੀਡੀ ਦੀਆਂ ਚੋਣਾਂ ਜਿੱਤ ਕੇ ਦਿਖਾਓ, ਮੈਂ ਰਾਜਨੀਤੀ ਛੱਡ ਦੇਵਾਂਗਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ। ਕੇਜਰੀਵਾਲ ਨੇ ਚੈਲੰਜ ਦਿੰਦੇ ਹੋਏ ਕਿਹਾ ਕਿ, ਹਿੰਮਤ ਹੈ ਤਾਂ ਐਮਸੀਡੀ ਦੀਆਂ ਚੋਣਾਂ ਸਮੇਂ ਤੇ ਕਰਵਾ ਕੇ ਅਤੇ ਜਿੱਤ ਕੇ ਦਿਖਾਓ, ਮੈਂ ਰਾਜਨੀਤੀ ਛੱਡ ਦੇਵਾਂਗਾ। ਭਾਜਪਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੱਸਦੀ ਹੈ ਪਰ ਭਾਜਪਾ ਦਿੱਲੀ ਦੀ ਇੱਕ ਛੋਟੀ ਜਿਹੀ ਪਾਰਟੀ ਤੋਂ ਘਬਰਾ ਰਹੀ ਹੈ।

As India achieves target of $400 billion from exports, PM Modi  congratulates farmers, MSMEs, weavers - Hindustan Times

ਦਿੱਲੀ ਦੀਆਂ ਛੋਟੀਆਂ ਜਿਹੀਆਂ ਚੋਣਾਂ ਤੋਂ ਘਰਬਾ ਗਏ ਤੁਸੀਂ, ਕੀ ਹਿੰਮਤ ਹੈ ਤੁਹਾਡੀ, ਲਾਹਣਤ ਹੈ ਤੁਹਾਡੇ ’ਤੇ।” ਕੇਜਰੀਵਾਲ ਨੇ ਭਾਜਪਾ ਨੂੰ ਲਲਕਾਰਦੇ ਹੋਏ ਕਿਹਾ ਕਿ, ਦਿੱਲੀ ਨਗਰ ਨਿਗਮ ਦੀਆਂ ਚੋਣਾਂ ਟਾਲਣਾ ਸ਼ਹੀਦਾਂ ਦਾ ਨਿਰਾਦਰ ਹੈ ਜਿਹਨਾਂ ਨੇ ਅੰਗਰੇਜ਼ਾਂ ਨੂੰ ਦੇਸ਼ ਤੋਂ ਭਜਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਸਨ। ਅੱਜ ਭਾਜਪਾ ਹਾਰ ਦੇ ਡਰੋਂ ਦਿੱਲੀ ਨਗਰ ਨਿਗਮ ਚੋਣਾਂ ਟਾਲ ਰਹੀ ਹੈ।

ਕੱਲ੍ਹ ਇਹ ਸੂਬੇ ਅਤੇ ਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਵੀ ਟਾਲ ਦੇਵੇਗੀ। ਭਾਜਪਾ ਵੱਲੋਂ ਕਿਹਾ ਗਿਆ ਹੈ ਕਿ ਤਿੰਨਾਂ ਨਿਗਮਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ, ਕੀ ਇਸ ਨਾਲ ਚੋਣਾਂ ਟਲ ਜਾਣਗੀਆਂ? ਇਸ ਤਰ੍ਹਾਂ ਬਹਾਨਾ ਬਣਾ ਕੇ ਲੋਕ ਸਭਾ ਚੋਣਾਂ ਟਾਲੀਆਂ ਜਾ ਸਕਦੀਆਂ ਹਨ? ਕੇਜਰੀਵਾਲ ਨੇ ਕਿਹਾ ਕਿ ਅੱਜ ਸ਼ਹੀਦੀ ਦਿਹਾੜਾ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਇਸ ਨਾਲ ਦੇਸ਼ ਆਜ਼ਾਦ ਹੋਇਆ, ਇੱਕ ਸੰਵਿਧਾਨ ਬਣਿਆ, ਸੰਵਿਧਾਨ ਵਿੱਚ ਲੋਕਾਂ ਨੇ ਪੂਰੀ ਤਾਕਤ ਲਾਈ ਸੀ ਕਿ ਜਨਤਾ ਆਪਣੀ ਸਰਕਾਰ ਚੁਣੇ ਅਤੇ ਉਹ ਸਰਕਾਰ ਲੋਕਾਂ ਦੇ ਸੁਪਨੇ ਪੂਰੇ ਕਰੇ। ਭਾਜਪਾ ਜਾਣਦੀ ਸੀ ਕਿ ਉਹਨਾਂ ਦਾ ਸਫ਼ਾਇਆ ਹੋਣ ਵਾਲਾ ਹੈ ਇਸ ਲਈ ਉਹਨਾਂ ਨੇ ਪਹਿਲਾਂ ਹੀ ਸਟੇਟ ਇਲੈਕਸ਼ਨ ਕਮਿਸ਼ਨ ਤੇ ਦਬਾਅ ਪਾ ਕੇ ਚੋਣਾਂ ਟਾਲ ਦਿੱਤੀਆਂ ਅਤੇ ਹੁਣ ਅਮੈਂਡਮੈਂਟ ਲੈ ਰਹੇ ਹਨ।

ਪਰ ਇਹ ਬਹੁਤ ਦੁਖ ਵਾਲੀ ਗੱਲ ਹੈ। ਜੇ ਇਸ ਦੇਸ਼ ਵਿੱਚ ਚੋਣਾਂ ਹੀ ਨਹੀਂ ਹੋਣਗੀਆਂ ਤਾਂ ਜਨਤੰਤਰ ਕਿਵੇਂ ਬਚੇਗਾ? ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ। ਆਪਣੀ ਹਾਰ ਤੋਂ ਡਰੀ ਭਾਜਪਾ ਦੇਸ਼ ਦੀ ਵਿਵਸਥਾ ਨਾਲ ਖਿਲਵਾੜ ਕਰ ਰਹੀ ਹੈ।

Click to comment

Leave a Reply

Your email address will not be published.

Most Popular

To Top