News

ਕੇਜਰੀਵਾਲ ਦਾ ਐਲਾਨ, ਦਿੱਲੀ ’ਚ 1 ਹਫ਼ਤੇ ਲਈ ਹੋਰ ਵਧਿਆ ਲਾਕਡਾਊਨ

ਕੋਰੋਨਾ ਦੇ ਵਧਦੇ ਕੇਸਾਂ ਨੇ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਨੂੰ ਮਨ ਕੀ ਬਾਤ ਰਾਹੀਂ ਸੰਬੋਧਨ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਹੋਰ ਹਫ਼ਤੇ ਦਾ ਲਾਕਡਾਊਨ ਵਧਾ ਦਿੱਤਾ ਹੈ।

Delhi Lockdown Likely To Be Extended For Another Week As National Capital  Gasps For Breath

ਕੇਜਰੀਵਾਲ ਨੇ ਇਸ ਦੌਰਾਨ ਕਿਹਾ ਕਿ ਆਕਸੀਜਨ ਦੀ ਕਿੱਲਤ ਕਾਰਨ ਕਾਫ਼ੀ ਦਿੱਕਤ ਹੋ ਰਹੀ ਹੈ। ਕੋਰੋਨਾ ਕੇਸਾਂ ਦੇ ਮੱਦੇਨਜ਼ਰ ਦਿੱਲੀ ਵਿੱਚ 26 ਅਪ੍ਰੈਲ ਤੋਂ 3 ਮਈ ਤਕ ਲਾਕਡਾਊਨ ਜਾਰੀ ਰਹੇਗਾ। ਕੇਜਰੀਵਾਲ ਨੇ ਕਿਹਾ ਕਿ, ‘ਕੋਰੋਨਾ ਦੀ ਵਧਦੀ ਰਫ਼ਤਾਰ ਤੇ ਕਾਬੂ ਪਾਉਣਾ ਹੈ ਤਾਂ ਲਾਕਡਾਊਨ ਵਧਾਉਣਾ ਬਹੁਤ ਜ਼ਰੂਰੀ ਹੈ।’

ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਕਿ, ‘ਉਹਨਾਂ ਨੂੰ ਉਮੀਦ ਹੈ ਕਿ ਹਾਲਾਤ ਬਹੁਤ ਜਲਦੀ ਸੁਧਰਨਗੇ।’ ਆਕਸੀਜਨ ਨੂੰ ਲੈ ਕੇ ਉਹਨਾਂ ਕਿਹਾ ਕਿ ਸਾਨੂੰ 700 ਟਨ ਆਕਸੀਜਨ ਦੀ ਜ਼ਰੂਰਤ ਹੈ ਜਦਕਿ 335 ਟਨ ਆਕਸੀਜਨ ਹੀ ਮਿਲ ਰਹੀ ਹੈ। ਦਿੱਲੀ ਸੀਐਮ ਨੇ ਕਿਹਾ ਕਿ, ‘ਕੇਂਦਰ ਸਰਕਾਰ ਤੋਂ ਆਕਸੀਜਨ ਦਾ ਜੋ ਕੋਟਾ ਮੰਗਿਆ ਗਿਆ ਸੀ ਉਹ ਪੂਰਾ ਨਹੀਂ ਹੋ ਰਿਹਾ।’

Click to comment

Leave a Reply

Your email address will not be published. Required fields are marked *

Most Popular

To Top